ਅੰਮ੍ਰਿਤਸਰ ਦੇ ਕਿਡਨੀ ਕਾਂਡ ‘ਚ 19 ਸਾਲ ਬਾਅਦ ਆਇਆ ਫ਼ੈਸਲਾ, 2 ਡਾਕਟਰਾਂ ਨੂੰ 10-10 ਸਾਲ ਕੈਦ, ਐਡਵੋਕੇਟ ਸੈਣੀ ਸਮੇਤ 7 ਬਰੀ

0
65

ਅੰਮ੍ਰਿਤਸਰ (TLT) ਗੁਰੂਨਗਰੀ ‘ਚ 19 ਸਾਲ ਪੁਰਾਣੇ ਕਿਡਨੀ ਕਾਂਡ ‘ਚ ਦੋ ਡਾਕਟਰਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਡਾ. ਭੁਪਿੰਦਰ ਸਿੰਘ ਅਤੇ ਡਾ. ਭੂਸ਼ਣ ਅਗਰਵਾਲ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ ਸਮੇਤ ਸੱਤ ਮੁਲਜ਼ਮਾਂ ਨੂੰ ਦੋਸ਼ ਸਾਬਿਤ ਨਾ ਹੋਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਹੈ। ਕੇਸ ਦੀ ਸੁਣਵਾਈ ਦੌਰਾਨ ਡਾ. ਪੀ ਕੇ ਸਰੀਨ, ਪੀ ਕੇ ਜੈਨ ਤੇ ਵਕੀਲ ਰਾਜਨ ਪੁਰੀ ਦੀ ਮੌਤ ਹੋ ਚੁੱਕੀ ਹੈ। ਸਾਲ 2003 ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗੁਰਦੇ ਦੀ ਘਟਨਾ ਦੇ ਦੋਸ਼ ਹੇਠ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ‘ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਅਦਾਲਤ ਨੇ ਇਹ ਸਜ਼ਾ ਹੱਤਿਆ ਦੇ ਕੇਸ ਨੂੰ ਗ਼ੈਰ-ਇਰਾਦਤਨ ਹੱਤਿਆ ਦੇ ਮਾਮਲੇ ‘ਚ ਤਬਦੀਲ ਕਰਦੇ ਹੋਏ ਸੁਣਵਾਈ ਕੀਤੀ ਹੈ।