ਸਾਬਕਾ ਮੰਤਰੀ ਮਜੀਠੀਆ ਮਾਮਲੇ ‘ਤੇ ਬੋਲੇ ਡਿਪਟੀ ਸੀਐੱਮ ਰੰਧਾਵਾ, ਜਾਂਚ ਚੱਲ ਰਹੀ ਹੈ, ਦੋਸ਼ੀ ਪਾਇਆ ਗਿਆ ਤਾਂ ਗ੍ਰਿਫ਼ਤਾਰੀ ਹੋਵੇਗੀ

0
46

ਚੰਡੀਗੜ੍ਹ (TLT) ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ‘ਚ ਮਾਮਲਾ ਦਰਜ ਕਰਨ ‘ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ, ਉਹ ਕਾਨੂੰਨ ਅਨੁਸਾਰ ਕੀਤੀ ਜਾ ਰਹੀ ਹੈ। ਜਾਂਚ ਟੀਮ ਨਿਰਪੱਖਤਾ ਨਾਲ ਕੰਮ ਕਰ ਰਹੀ ਹੈ। ਉਹ ਇਸ ਮਾਮਲੇ ‘ਚ ਦਖ਼ਲ ਨਹੀਂ ਦੇ ਰਹੇ ਹਨ। ਅਕਾਲੀ ਆਗੂ ਸਾਡੇ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਰੰਧਾਵਾ ਨੇ ਕਿਹਾ ਕਿ 2012 ‘ਚ ਉਨ੍ਹਾਂ ਵਿਧਾਨ ਸਭਾ ‘ਚ ਕਿਹਾ ਸੀ ਕਿ ਨਸ਼ਿਆਂ ‘ਤੇ ਬਿਕਰਮ ਮਜੀਠੀਆ ਖਿਲਾਫ਼ ਕਾਰਵਾਈ ਕੀਤੀ ਜਾਵੇ ਪਰ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੁੱਪ ਧਾਰੀ ਰੱਖੀ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਸੌ ਸਾਲ ਪੁਰਾਣੀ ਪਾਰਟੀ ਹੈ ਅਤੇ ਕਦੇ ਵੀ ਇੰਨੇ ਵੱਡੇ ਸੰਕਟ ‘ਚੋਂ ਨਹੀਂ ਲੰਘੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ‘ਤੇ ਕਦੇ ਵੀ ਨਸ਼ਿਆਂ, ਮਾਫੀਆ ਤੇ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਦੋਸ਼ ਨਹੀਂ ਲੱਗਾ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਦੇ ਹੱਥਾਂ ‘ਚ ਕਮਾਂਡ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਪਾਰਟੀ ਬਾਦਲ ਮਜੀਠੀਆ ਵਰਗੇ ਲੋਕਾਂ ਦੇ ਹੱਥਾਂ ‘ਚ ਆਈ ਹੈ, ਉਨ੍ਹਾਂ ‘ਤੇ ਨਸ਼ਿਆਂ, ਮਾਫੀਆ ਰਾਜ ਅਤੇ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਦੋਸ਼ ਲੱਗ ਰਹੇ ਹਨ।