ਰੋਮ : ਦਰੱਖ਼ਤ ਨਾਲ ਕਾਰ ਟਕਰਾਉਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ

0
57

ਰੋਮ (ਇਟਲੀ) (TLT) ਇਟਲੀ ‘ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਹਾਦਸਿਆਂ ਵਿਚ ਵੀ ਵਾਧਾ ਹੋਇਆ ਹੈ। ਇਸੇ ਪ੍ਰਕਾਰ ਰਾਜਧਾਨੀ ਰੋਮ ਵਿਖੇ ਕੱਲ੍ਹ ਵਾਪਰੇ ਹਾਦਸੇ ਦੌਰਾਨ ਇਕ ਕਾਰ ਦੀ ਦਰੱਖ਼ਤ ਵਿਚ ਸਿੱਧੀ ਟੱਕਰ ਹੋ ਜਾਣ ਨਾਲ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਲੜਕੀਆਂ ਇਟਾਲੀਅਨ ਸਨ, ਜਿਨ੍ਹਾਂ ਦੀ ਉਮਰ 23 ਅਤੇ 19 ਸਾਲ ਸੀ।