ਦਿੱਲੀ ’ਚ ਭਿਆਨਕ ਸੜਕ ਹਾਦਸਾ, ਆਈਟੀਓ ਦੇ ਕੋਲ ਆਟੋ ’ਤੇ ਪਲਟਿਆ ਕੰਟੇਨਰ, ਚਾਰ ਲੋਕਾਂ ਨੇ ਗਵਾਈ ਜਾਨ

0
51

ਨਵੀਂ ਦਿੱਲੀ (tlt) ਦੇਸ਼ ਦੀ ਰਾਜਧਾਨੀ ਦਿੱਲੀ ਦੇ ਆਈਟੀਓ ਖੇਤਰ ’ਚ ਇਕ ਭਿਆਨਕ ਸੜਕ ਹਾਦਸੇ ’ਚ 4 ਲੋਕਾਂ ਦੀ ਜਾਨ ਚਲੀ ਗਈ। ਕੰਟੇਨਰ ਦੇ ਆਟੋ ਰਿਕਸ਼ਾ ’ਤੇ ਪਲਟਣ ਕਾਰਨ ਚਾਲਕ ਤੇ 3 ਸਵਾਰੀਆਂ ਦੀ ਮੌਤ ਹੋ ਗਈ। ਹਾਦਸੇ ਦੇ ਤੁਰੰਤ ਬਾਅਦ ਕੰਟੇਨਰ ਚਾਲਕ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ, ਸ਼ਨੀਵਾਰ ਸਵੇਰੇ ਇੰਦਰਾ ਗਾਂਧੀ ਸਟੇਡੀਅਮ ਨੇੜੇ ਇਕ ਬੇਕਾਬੂ ਕੰਟੇਨਰ ਇਕ ਆਟੋ ਰਿਕਸ਼ਾ ‘ਤੇ ਪਲਟ ਗਿਆ। ਇਸ ਕਾਰਨ ਆਟੋ ‘ਚ ਬੈਠੇ ਤਿੰਨ ਸਵਾਰੀਆਂ ਅਤੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕੰਟੇਨਰ ਚਾਲਕ ਫਰਾਰ ਹੈ। ਘਟਨਾ ਸ਼ਨੀਵਾਰ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਫਿਲਹਾਲ ਪੁਲਸ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨੀ ਤੇਜ਼ ਰਫਤਾਰ ਨਾਲ ਹੋਇਆ ਕਿ ਆਟੋ ‘ਚ ਸਵਾਰ ਲੋਕਾਂ ਦੇ ਕੁਝ ਸਮਝ ਆਉਣ ਤੋਂ ਪਹਿਲਾਂ ਹੀ ਉਹ ਕੰਟੇਨਰ ਦੇ ਹੇਠਾਂ ਦੱਬ ਗਏ।