ਫਗਵਾੜਾ ‘ਚ ਕਈ ਗੱਡੀਆਂ ਆਪਸ ‘ਚ ਟਕਰਾਈਆਂ ਕਈ ਜ਼ਖ਼ਮੀ

0
63

ਫਗਵਾੜਾ (tlt) ਸਰਦੀਆਂ ਸ਼ੁਰੂ ਹੋਏ ਲਗਪਗ ਦੋ ਮਹੀਨੇ ਬੀਤਣ ਜਾ ਰਹੇ ਹਨ ਸਵੇਰੇ ਤੇ ਸ਼ਾਮ ਦੀ ਠੰਢ ਤੋਂ ਬਾਅਦ ਦੁਪਹਿਰ ਦਾ ਸਮਾਂ ਧੁੱਪ ਹੋਣ ਕਾਰਣ ਠੰਡ ਗਾਇਬ ਹੀ ਹੋ ਗਈ ਜਾਪਦੀ ਸੀ ਪਰ ਬੱਦਲਾਂ ਤੇ ਛਾਈ ਪਹਿਲੀ ਧੁੰਦ ਨੇ ਪਹਿਲੇ ਦਿਨ ਹੀ ਫਗਵਾੜਾ ਦੇ ਸ਼ੁਗਰ ਮਿੱਲ ਚੋਂਕ ਨਜਦੀਕ ਸੰਘਣੀ ਧੁੰਦ ਹੋਣ ਕਾਰਨ 4 ਗੱਡੀਆਂ ਦੇ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ। ਜਿਸ ਵਿਚ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਗੰਨਿਆਂ ਦੀ ਟਰਾਲੀ ਜੋ ਕਿ ਜਲੰਧਰ ਸਾਈਡ ਤੋਂ ਫਗਵਾੜਾ ਵਲ ਆ ਰਹੀ ਸੀ ਨੂੰ ਦੇਰ ਰਾਤ ਕੋਈ ਨਾਮਲੂਮ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਜਲੰਧਰ ਭੇਜ ਦਿੱਤਾ ਗਿਆ। ਗੱਡੀਆਂ ਦੇ ਟਕਰਾਉਣ ਨਾਲ ਰੋਡ ਤੇ ਕਾਫੀ ਲੰਮਾ ਜਾਮ ਲੱਗ ਗਿਆ, ਜਿਸ ਨੂੰ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਏ ਐਸ ਆਈ ਗੁਰਮੁਖ ਸਿੰਘ ਨੇ ਗੱਡੀਆਂ ਨੂੰ ਸਾਈਡ ਤੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।0 0 0