ਸੀ.ਬੀ.ਐੱਸ.ਈ. ਨੇ ਮੰਨੀ ਗਲਤੀ, ਵਿਵਾਦਿਤ ਸਵਾਲ ਦੇ ਵਿਦਿਆਰਥੀਆਂ ਨੂੰ ਮਿਲਣਗੇ ਪੂਰੇ ਅੰਕ

0
50

ਨਵੀਂ ਦਿੱਲੀ (TLT) ਸੀ.ਬੀ.ਐਸ.ਈ. 10ਵੀਂ ਦੇ ਅੰਗਰੇਜ਼ੀ ਦੇ ਪ੍ਰਸ਼ਨ ਪੱਤਰ ਵਿਚ ਪੁੱਛੇ ਗਏ ਵਿਵਾਦਪੂਰਨ ਸਵਾਲ ਨੂੰ ਲੈ ਕੇ ਭਾਰੀ ਹੰਗਾਮੇ ਤੋਂ ਬਾਅਦ ਬੋਰਡ ਨੇ ਸੋਮਵਾਰ ਨੂੰ ਇਸ ਨੂੰ ਵਾਪਸ ਲੈ ਲਿਆ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਇਕ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ 10ਵੀਂ ਜਮਾਤ ਦੇ ਅੰਗਰੇਜ਼ੀ ਦੇ ਪੇਪਰ ਵਿਚ ਪੈਸੇਜ ਨੰਬਰ 1 ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਕ ਨਹੀਂ ਹੈ। ਅਜਿਹੇ ‘ਚ ਇਸ ਨੂੰ ਪ੍ਰਸ਼ਨ ਪੱਤਰ ‘ਚੋਂ ਹਟਾ ਦਿੱਤਾ ਜਾਂਦਾ ਹੈ। ਸਾਰੇ ਵਿਦਿਆਰਥੀਆਂ ਨੂੰ ਇਸ ਪਾਸ ਦੇ ਪੂਰੇ ਅੰਕ ਮਿਲਣਗੇ |