ਡੀਐੱਸਜੀਐੱਮਸੀ ਕਾਰਜਕਾਰਨੀ ਗਠਨ ਦੀ ਵਧੀ ਉਮੀਦ, ਅਦਾਲਤ ਨੇ ਹਟਾਈ ਰੋਕ

0
39

ਨਵੀਂ ਦਿੱਲੀ (tlt) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀ ਕਾਰਜਕਾਰਨੀ ਦੇ ਗਠਨ ਦੀ ਸੰਭਾਵਨਾ ਵਧ ਗਈ ਹੈ। ਅਦਾਲਤ ਨੇ ਕਾਰਜਕਾਰਨੀ ਗਠਿਤ ਕਰਨ ’ਤੇ ਲਗਾਈ ਗਈ ਰੋਕ ਹਟਾ ਲਈ ਹੈ। ਇਸ ਨਾਲ ਅਗਲੇ ਕੁਝ ਦਿਨਾਂ ’ਚ ਕਾਰਜਕਾਰਨੀ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਉਮੀਦ ਹੈ। ਨਾਲ ਹੀ ਲਾਟਰੀ ਨਾਲ ਚੁਣੇ ਜਾਣ ਵਾਲੇ ਇਕ ਨਾਮਜ਼ਦ ਮੈਂਬਰ ਦਾ ਐਲਾਨ ਵੀ ਛੇਤੀ ਹੀ ਹੋ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੀ ਡੀਐੱਸਜੀਐੱਮਸੀ ’ਚ ਆਪਣੇ ਨੁਮਾਇੰਦੇ ਦਾ ਨਾਂ ਐਲਾਣੇਗੀ।

ਡੀਐੱਸਜੀਐੱਮਸੀ ਦਾ ਚੋਣ ਨਤੀਜਾ ਐਲਾਨੇ ਜਾਣ ਦੇ ਸਾਢੇ ਤਿੰਨ ਮਹੀਨੇ ਬਾਅਦ ਵੀ ਹੁਣ ਤੱਕ ਕਾਰਜਕਾਰਨੀ ਦਾ ਗਠਨ ਨਹੀਂ ਹੋਇਆ। ਇਸ ਦਾ ਇਕ ਕਾਰਨ ਪਿਛਲੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਮੈਂਬਰਸ਼ਿਪ ਦਾ ਮਾਮਲਾ ਅਦਾਲਤ ’ਚ ਹੋਣਾ ਹੈ। ਇਸੇ ਤਰ੍ਹਾਂ ਲਾਟਰੀ ਨਾਲ ਚੁਣੇ ਜਾਣ ਵਾਲੇ ਦੋ ਮੈਂਬਰਾਂ ’ਚੋਂ ਇਕ ਦਾ ਹੀ ਨਾਂ ਐਲਾਨਿਆ ਗਿਆ ਹੈ। ਪ੍ਰੀਤ ਨਗਰ ਵਾਰਡ ਦਾ ਮਾਲਾ ਵੀ ਅਦਾਲਤ ’ਚ ਵਿਚਾਰਧੀਨ ਸੀ, ਪਰ ਹੁਣ ਇਸ ’ਤੇ ਫੈਸਲਾ ਆ ਚੁੱਕਿਆ ਹੈ। ਸਿੱਖ ਨੇਤਾ ਇੰਦਰਮੋਹਨ ਸਿੰਘ ਦਾ ਹਾਈ ਕੋਰਟ ਨੇ ਨੌਂ ਦਸੰਬਰ ਨੂੰ ਕਾਰਜਕਾਰਨੀ ਦੇ ਗਠਨ ’ਤੇ ਰੋਕ ਹਟਾ ਲਈ ਹੈ, ਇਸ ਲਈ ਹੁਣ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਛੇਤੀ ਇਸ ’ਤੇ ਫ਼ੈਸਲਾ ਕਰਨਾ ਚਾਹੀਦਾ ਹੈ।

ਕਾਰਜਕਾਰਨੀ ਗਠਨ ’ਚ ਹੋ ਰਹੀ ਦੇਰੀ ਨਾਲ ਡੀਐੱਸਜੀਐੱਮਸੀ ਦਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ। ਮੌਜੂਦਾ ਪ੍ਰਧਾਨ ਸਿਰਸਾ ਨੂੰ ਐੱਸਜੀਪੀਸੀ ਨੇ ਡੀਐੱਸਜੀਐੱਮਸੀ ’ਚ ਆਪਣਾ ਨੁਮਾਇੰਦਾ ਨਾਮਜ਼ਦ ਕੀਤਾ ਸੀ, ਪਰ ਪੰਜਾਬੀ ਭਾਸ਼ਾ ਦੇ ਗਿਆਨ ਦੀ ਪ੍ਰੀਖਿਆ ’ਚ ਨਾਕਾਮ ਹੋਣ ’ਤੇ ਗੁਰਦੁਆਰਾ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਪਿਛਲੇ ਦਿਨੀਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਿਲ ਹੋ ਗਏ ਸਨ। ਉਨ੍ਹਾਂ ਆਪਣੇ ਆਪ ਨੂੰ ਪ੍ਰਧਾਨ ਦੇ ਅਹੁਦੇ ਦੀ ਦੌਡ਼ ਤੋਂ ਵੀ ਬਾਹਰ ਕਰ ਲਿਆ ਹੈ। ਇਸ ਤੋਂ ਉਮੀਦ ਹੈ ਕਿ ਉਨ੍ਹਾਂ ਦੀ ਥਾਂ ਐੱਸਜੀਸੀਪੀਸੀ ਛੇਤੀ ਕਿਸੇ ਹੋਰ ਨੂੰ ਡੀਐੱਸੀਐੱਮਸੀ ’ਚ ਆਪਣਾ ਨੁਮਾਇੰਦਾ ਨਾਮਜ਼ਦ ਕਰੇਗੀ।