ਪੈਸਿਆਂ ਦਾ ਲਾਲਚ ਦੇ ਕੇ ਸਤਲੁੱਜ ਦਰਿਆ ‘ਚ ਚੁੱਭੀ ਲਾਉਣ ’ਤੇ ਵਿਅਕਤੀ ਦੀ ਮੌਤ

0
60

ਫਿਰੋਜ਼ਪੁਰ (TLT) ਇਕ ਵਿਅਕਤੀ ਨੂੰ ਪੈਸਿਆ ਦਾ ਲਾਲਚ ਦੇ ਕੇ ਸਤਲੁੱਜ ਵਿਚ ਚੁੱਭੀ ਲਾਉਣ ’ਤੇ ਵਿਅਕਤੀ ਦੀ ਸਤਲੁੱਜ ਦਰਿਆ ਵਿਚ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਸਬੰਧ ਵਿਚ ਥਾਣਾ ਮਮਦੋਟ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ 304-ਏ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਲਜੀਤ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਪਿੰਡ ਹਾਜ਼ੀ ਬੇਟੂ ਨੇ ਦੱਸਿਆ ਕਿ ਸੁਰਜੀਤ ਸਿੰਘ (30 ਸਾਲ) ਪੁੱਤਰ ਬਹਾਲ ਸਿੰਘ ਵਾਸੀ ਗੰਧੂ ਕਿਲਚਾ ਜੋ ਉਸ ਦਾ ਸੱਕਾ ਸਾਂਢੂੰ ਲੱਗਦਾ ਹੈ ਤੇ ਕਰੀਬ ਢਾਈ ਮਹੀਨੇ ਤੋਂ ਉਹ ਸਮੇਤ ਪਰਿਵਾਰ ਸੁਰਜੀਤ ਸਿੰਘ ਕੋਲ ਰਹਿ ਰਿਹਾ ਹੈ। ਦੋਸ਼ੀ ਛਿੰਦਰ ਸਿੰਘ ਉਰਫ ਛਿੰਦਾ ਪੁੱਤਰ ਝੰਡਾ ਸਿੰਘ ਵਾਸੀ ਪਿੰਡ ਗੰਧੂ ਕਿਲਚਾ ਉਤਾੜ ਜੋ ਸੁਰਜੀਤ ਸਿੰਘ ਦੇ ਘਰ ਮੋਟਰਸਾਈਕਲ ਤੇ ਆਇਆ ਤੇ ਕਹਿਣ ਲੱਗਾ ਕਿ ਡੀਟੀ ਮੱਲ ਚੋਂਕੀ ਨੇੜੇ ਦਰਿਆ ਵਿਚ ਬੀਐੱਸਐੱਫ ਵੱਲੋਂ ਟਰਾਇਲ ਕੀਤਾ ਜਾਣਾ ਹੈ, ਜਿਸ ਵਿਚ ਇਕ ਚੁੱਭੀ ਦਾ ਹਜ਼ਾਰ ਰੁਪਇਆ ਮਿਲੇਗਾ ਤੇ ਉਸ ਦੇ ਸਾਂਢੂੰ ਸੁਰਜੀਤ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ, ਜਿਸ ਨਾਲ ਸੁਰਜੀਤ ਸਿੰਘ ਦੀ ਸਤਲੁੱਤ ਦਰਿਆ ਵਿਚ ਡੁੱਬਣ ਕਰਕੇ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।