ਦਿਨ-ਦਿਹਾੜੇ ਸਨੈਚਿੰਗ: ਬੱਚੇ ਨੂੰ ਟਿਊਸ਼ਨ ਛੱਡਣ ਜਾ ਰਹੀ ਔਰਤ ਦੀ ਚੇਨ ਖੋਹੀ

0
55

ਜਲੰਧਰ (ਰਮੇਸ਼ ਗਾਬਾ)  ਨਵੀਂ ਬਰਾਦਰੀ ਥਾਣਾ ਖੇਤਰ ਤੋਂ ਦਿਨ-ਦਿਹਾੜੇ ਸਨੈਚਿੰਗ ਦੀ ਖ਼ਬਰ ਹੈ। ਇਥੋਂ ਦੀ ਡਿਫੈਂਸ ਕਾਲੋਨੀ ’ਚ ਬਾਈਕ ਸਵਾਰ ਦੋ ਲੁਟੇਰਿਆਂ ਨੇ ਬੱਚੇ ਨੂੰ ਟਿਊਸ਼ਨ ਛੱਡਣ ਜਾ ਰਹੀ ਔਰਤ ਦੀ ਸੋਨੇ ਦੇ ਚੇਨ ਖੋਹ ਲਈ ਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ’ਤੇ ਪਹੁੰਚੀ ਪੁਲਿਸ ਆਸਪਾਸ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਫੁਟੇਜ ਨੂੰ ਚੈੱਕ ਕਰ ਰਹੀ ਹੈ।0 0 0