ਨਰਸਾਂ ਨੇ ਐੱਮਐੱਸ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

0
45

ਜਲੰਧਰ (ਰਮੇਸ਼ ਗਾਬਾ) ਜਲੰਧਰ ’ਚ ਐੱਮਐੱਸ ਦਫ਼ਤਰ ਦੇ ਬਾਹਰ ਨਰਸਿੰਗ ਸਟਾਫ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਥੇ ਹੀ ਉਨ੍ਹਾਂ ਨੇ ਐੱਮਐੱਸ (ਮੈਡੀਕਲ ਸੁਪਰਡੈਂਟ) ਨੂੰ ਮੰਗ ਪੱਤਰ ’ਚ ਲਾਲੀਪੋਪ ਲਪੇਟ ਕੇ ਦਿੱਤੇ। ਨਰਸਾਂ ਦੇ ਹਡ਼ਤਾਲ ਦੇ ਤੀਸਰੇ ਦਿਨ ਸਿਵਲ ਹਸਪਤਾਲ ’ਚ ਸਿਹਤ ਸੁਵਿਧਾਵਾਂ ਠੱਪ ਹੋ ਗਈਆਂ। ਹਸਪਤਾਲ ਦੇ ਬਰਾਮਦੇ ਨੂੰ ਤਾਲੇ ਲੱਗ ਗਏ ਅਤੇ ਬੈੱਡ ਖਾਲੀ ਹੋ ਗਏ। ਜ਼ਿਆਦਾਤਰ ਮਰੀਜ਼ਾਂ ਨੂੰ ਛੁੱਟੀ ਕਰ ਦਿੱਤੀ ਗਈ ਜੋ ਬਚੇ ਸਨ, ਉਨ੍ਹਾਂ ਦੀ ਦੇਖਭਾਲ ਨਾ ਹੁੰਦੀ ਦੇਖ ਨਿੱਜੀ ਹਸਪਤਾਲਾਂ ’ਚ ਮਹਿੰਗਾ ਇਲਾਜ ਕਰਾਉਣ ਲਈ ਭੇਜਣ ਲਈ ਮਜਬੂਰ ਹੋਣਾ ਪੈ ਰਿਹਾ। ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਨਾਲ ਹਸਪਤਾਲ ਪ੍ਰਸ਼ਾਸਨ ਨੇ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਹਨ।

ਸਿਵਲ ਹਸਪਤਾਲ ਵਿੱਚ ਨਰਸਾਂ ਦੀ ਹੜਤਾਲ ਤੋਂ ਬਾਅਦ ਇਲਾਜ ਤੋਂ ਨਿਰਾਸ਼ ਮਰੀਜ਼ਾਂ ਨੇ ਇਲਾਜ ਲਈ ਪਿਮਸ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਮਸ ਵਿੱਚ ਓਪੀਡੀ ਅਤੇ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਪਿਮਸ ਮੈਨੇਜਮੈਂਟ ਮੁਤਾਬਕ ਬੁੱਧਵਾਰ ਨੂੰ ਛੇ ਮਰੀਜ਼ ਦਾਖਲ ਹੋਏ ਸਨ।