ਬੈਂਕ ਡਾਇਰੈਕਟਰ ਤੇ ਸਾਬਕਾ ਕਾਂਗਰਸੀ ਸਰਪੰਚ ਦੀ ਗੋਲ਼ੀਆਂ ਮਾਰ ਕੇ ਹੱਤਿਆ

0
57

ਰੂਪਨਗਰ (TLT) ਮੋਰਿੰਡਾ ਨੇੜਲੇ ਪਿੰਡ ਊਧਮਪੁਰ ‘ਚ ਅੱਜ ਸਵੇਰੇ ਅਣਪਛਾਤਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੈਂਡ ਮਾਰਗੇਜ਼ ਬੈਂਕ ਮੋਰਿੰਡਾ ਦੇ ਨਵ ਨਿਯੁਕਤ ਡਾਇਰੈਕਟਰ ਤੇ ਸਾਬਕਾ ਕਾਂਗਰਸੀ ਸਰਪੰਚ ਅਵਤਾਰ ਸਿੰਘ ਦੀ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਥਾਨਕ ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਘਟਨਾ ਸਥਾਨ ਤੋਂ 9 ਕਾਰਤੂਸ ਮਿਲੇ ਹਨ। ਪੁਲਿਸ ਮੁਤਾਬਕ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਕਿਸੇ ਦੀ ਵੀ ਨਿੱਜੀ ਰੰਜਿਸ਼ ਨਹੀਂ ਸੀ।