ਟਰੱਕ ‘ਚੋਂ ਮਿਲਿਆ ਚੂਰਾ ਪੋਸਤ, ਦੋ ਗਿ੍ਫ਼ਤਾਰ

0
52

ਤਰਨਤਾਰਨ (TLT) ਚੌਂਕੀ ਮਾਣੋਚਾਹਲ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਟਰੱਕ ਵਿਚੋਂ ਦੋ ਕਿੱਲੋ ਚੂਰਾ ਪੋਸਤ ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ, ਜਿਨਾਂ ਖਿਲਾਫ ਐੱਨਡੀਪੀਐੱਸ ਐਕਟ ਦੇ ਤਹਿਤ ਥਾਣਾ ਸਦਰ ਤਰਨਤਾਰਨ ਵਿਚ ਕੇਸ ਦਰਜ ਕੀਤਾ ਗਿਆ ਹੈ। ਚੌਂਕੀ ਇੰਚਾਰਜ ਸਬ ਇੰਸੈਪਕਟਰ ਕੇਵਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਟਰੱਕ ਨੰਬਰ ਪੀਬੀ-08 ਸੀਐੱਚ 5277 ‘ਚੋਂ ਦੋ ਕਿੱਲੋ ਚੂਰਾ ਪੋਸਤ ਬਰਾਮਦਦ ਕਰਕੇ ਕਾਬਲ ਸਿੰਘ ਪੁੱਤਰ ਕਰਮ ਸਿੰਘ ਅਤੇ ਜਗਦੀਪ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਪਿੰਡ ਮੱਖੀ ਕਲਾਂ ਨੂੰ ਗਿ੍ਫਤਾਰ ਕੀਤਾ ਹੈ।