ਕਰਿਆਨਾ ਸ਼ਾਪ ਦੇ ਤਾਲੇ ਭੰਨ ਕੇ ਹਜ਼ਾਰਾਂ ਦੀ ਨਕਦੀ ਅਤੇ ਸਾਮਾਨ ਕੀਤਾ ਚੋਰੀ

0
80

 ਜਲੰਧਰ (ਰਮੇਸ਼ ਗਾਬਾ) ਥਾਣਾ ਨੰਬਰ ਅੱਠ ਦੀ ਹੱਦ ਵਿਚ ਪੈਂਦੇ ਗੁੱਜਪੀਰ ਰੋਡ ‘ਤੇ ਸਥਿਤ ਇਕ ਥੋਕ ਦੀ ਕਰਿਆਨਾ ਸਟੋਰ ਦੇ ਤਾਲੇ ਭੰਨ ਕੇ ਚੋਰਾਂ ਨੇ ਦੁਕਾਨ ਤੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਵਾਸੀ ਮੋਦੀਆਂ ਮੁਹੱਲਾ ਮਾਈ ਹੀਰਾਂ ਗੇਟ ਨੇ ਦੱਸਿਆ ਕਿ ਉਸ ਦੀ ਗੁੱਝਾ ਪੀਰ ਰੋਡ ‘ਤੇ ਕਰਿਆਨੇ ਦੀ ਦੁਕਾਨ ਹੈ ਜਿਸ ਵਿਚ ਉਹ ਥੋਕ ਕਰਿਆਨੇ ਦਾ ਕੰਮ ਕਰਦਾ ਹੈ। ਐਤਵਾਰ ਰਾਤ ਨੌਂ ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸੋਮਵਾਰ ਸਵੇਰੇ ਉਸ ਦੇ ਗੁਆਂਢੀਆਂ ਨੇ ਫ਼ੋਨ ‘ਤੇ ਦੱਸਿਆ ਦੁਕਾਨ ਦੇ ਤਾਲੇ ਟੁੱਟੇ ਪਏ ਹਨ ਅਤੇ ਸ਼ਟਰ ਉਖੜਿਆ ਹੋਇਆ ਹੈ। ਜਿਸ ‘ਤੇ ਉਹ ਤੁਰੰਤ ਦੁਕਾਨ ‘ਤੇ ਪਹੁੰਚਿਆ। ਜਦ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਕਾਫੀ ਸਾਮਾਨ ਬਿਖਰਿਆ ਪਿਆ ਸੀ ਅਤੇ ਗੱਲੇ ਵਿਚ ਪਏ 85 ਹਜ਼ਾਰ ਰੁਪਏ ਨਗਦ ਜੋ ਕਿ ਅੱਜ ਉਸ ਨੇ ਇਕ ਵਪਾਰੀ ਨੂੰ ਦੇਣ ਲਈ ਰੱਖੇ ਹੋਏ ਸੀ, ਉਹ ਵੀ ਗਾਇਬ ਸਨ। ਇਸ ਤੋਂ ਇਲਾਵਾ ਦੁਕਾਨ ਵਿੱਚੋਂ ਚੋਰ 4 ਕੇਨੀਆਂ ਤੇਲ, ਦੋ ਬੋਰੀਆਂ ਚੌਲ, ਦੋ ਟੀਨ ਰਿਫਾਇੰਡ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਸੰਜੀਵ ਨੇ ਦੱਸਿਆ ਕਿ ਉਸ ਨੇ ਘਟਨਾ ਦੀ ਸੂਚਨਾ ਥਾਣਾ ਅੱਠ ਦੀ ਪੁਲਿਸ ਨੂੰ ਦੇ ਦਿੱਤੀ ਹੈ ਜੋ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਵਿਚ ਜੁੱਟੀ ਹੋਈ ਸੀ।