ਅਮਰੀਕਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ’ਚ ਇਕ ਸਖ਼ਸ਼ ਦੀ ਮੌਤ, ਉਡਾਣ ਭਰਨ ਤੋਂ ਬਾਅਦ ਤਿੰਨ ਘੰਟਿਆਂ ਬਾਅਦ ਵਾਪਸ ਪਰਤੀ

0
77

ਨਵੀਂ ਦਿੱਲੀ (TLT) ਸੰਯੁਕਤ ਰਾਜ ਅਮਰੀਕਾ ’ਚ ਨੇਵਾਰਕ ਜਾਣ ਵਾਲੀ ਏਅਰ ਇੰਡੀਆ ਦੀ ਇਕ ਉਡਾਣ ਇਕ ਯਾਤਰੀ ਦੀ ਮੌਤ ਕਾਰਨ ਉਡਾਣ ਭਰਨ ਤੋਂ ਤਿੰਨ ਘੰਟੇ ਬਾਅਦ ਦਿੱਲੀ ਹਵਾਈ ਅੱਡੇ ’ਤੇ ਵਾਪਸ ਪਰਤ ਆਈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, ‘ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ ’ਚ ਮੈਡੀਕਲ ਐਮਰਜੈਂਸੀ ਕਾਰਨ ਏਅਰ ਇੰਡੀਆ ਦਿੱਲੀ-ਨੇਵਾਰਕ (ਯੂਐੱਸ) ਫਲਾਈਟ ਤਿੰਨ ਘੰਟੇ ਤੋਂ ਵੀ ਵੱਧ ਸਮੇਂ ਦੀ ਉਡਾਣ ਭਰਨ ਤੋਂ ਬਾਅਦ ਵਾਪਸ ਆ ਗਈ ਹੈ।’