Omicron ਤੋਂ ਦੁਨੀਆ ਭਰ ‘ਚ ਭਰੇ ਲੋਕ, ਪੰਜ ਗੁਣਾ ਮਹਿੰਗਾ ਹੋਇਆ ਅੰਤਰਰਾਸ਼ਟਰੀ ਫਲਾਈਟ ਦਾ ਕਿਰਾਇਆ

0
81

 

ਓਮੀਕ੍ਰੋਨ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇੰਟਰਨੈਸ਼ਨਲ ਫਲਾਈਟਸ ਦੀਆਂ ਟਿਕਟਾਂ ਵੀ ਆਸਮਾਨ ਛੋਹ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦਾ ਕਿਰਾਇਆ 50-60 ਹਜ਼ਾਰ ਦੀ ਜਗ੍ਹਾ ਡੇਢ ਲੱਖ ਰੁਪਏ ਹੋ ਗਿਆ ਹੈ। ਕੈਨੇਡਾ ਦੀ ਹਵਾਈ ਟਿਕਟ 60-70 ਹਜ਼ਾਰ ‘ਚ ਮਿਲ ਜਾਂਦਾ ਸੀ ਪਰ ਹੁਣ ਢਾਈ ਤੋਂ ਤਿੰਨ ਲੱਖ ਰੁਪਏ ਲੱਗਦੇ ਹਨ। ਯੂਕੇ ਦਾ ਕਿਰਾਇਆ 40 ਹਜ਼ਾਰ ਤੋਂ ਵੱਧ ਕੇ ਡੇਢ ਲੱਖ ਰੁਪਏ ਹੋ ਗਿਆ ਹੈ।

ਕੋਰੋਨਾ ਵਾਇਰਸ ਓਮੀਕ੍ਰੋਨ ਦੇ ਨਵੇਂ ਰੂਪ ਦੇ ਵਧਦੇ ਮਾਮਲਿਆਂ ਨੇ ਦੇਸ਼ ਨੂੰ ਫਿਰ ਤੋਂ ਅਲਰਟ ‘ਤੇ ਪਾ ਦਿੱਤਾ ਹੈ। ਓਮੀਕ੍ਰੋਨ ਦੇ ਫੈਲਣ ਨੂੰ ਰੋਕਣ ਲਈ ਕੇਂਦਰ ਸਰਕਾਰ ਦੁਆਰਾ ਇਕ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਗਈ ਹੈ ਜੋ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਈ ਹੈ। ਇਸ ਮੁਤਾਬਕ ਹਵਾਈ ਯਾਤਰੀਆਂ ਨੂੰ ਹੁਣ ਹਵਾਈ ਅੱਡੇ ‘ਤੇ 6 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਨਵੀਂ ਦਿਸ਼ਾ-ਨਿਰਦੇਸ਼ ਦੇ ਅਨੁਸਾਰ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਹਵਾਈ ਅੱਡੇ ‘ਤੇ ਆਰਟੀ-ਪੀਸੀਆਰ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਜਿੱਥੇ ਓਮੀਕਰੋਨ ਦੇ ਕੇਸ ਪਾਏ ਗਏ ਹਨ। ਇਸ ਦਾ ਮਤਲਬ ਹੈ ਕਿ ਉਥੋਂ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਹਵਾਈ ਅੱਡੇ ‘ਤੇ 6 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਕੇਂਦਰ ਸਰਕਾਰ ਲਗਾਤਾਰ ਸਾਵਧਾਨੀਆਂ ਵਰਤਣ ਦੀ ਅਪੀਲ ਕਰ ਰਹੀ ਹੈ। ਇਸ ਦੌਰਾਨ ਸਰਕਾਰ ਲਗਾਤਾਰ ਸਾਵਧਾਨੀਆਂ ਵਰਤਣ ਲਈ ਕਹਿ ਰਹੀ ਹੈ।