ਗੰਨ ਬਣਾਉਣ ਦਾ ਕੰਮ ਕਰਦੇ ਭਰਾ ਵਲੋਂ ਚਲਾਈ ਗੋਲੀ ਨਾਲ ਭੈਣ ਦੀ ਮੌਤ

0
70

ਸੈਕਰਾਮੈਂਟੋ (TLT) ਇਕ 13 ਸਾਲਾ ਲੜਕੇ ਜੋ ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦਾ ਸੀ। ਉਸ ਵਲੋਂ ਚਲਾਈ ਗੋਲੀ ਨਾਲ ਉਸ ਦੀ 14 ਸਾਲਾ ਭੈਣ ਦੀ ਮੌਤ ਹੋ ਗਈ। ਡੌਗਲਸ ਕਾਊਂਟੀ, ਜਾਰਜੀਆ, ਦੇ ਸ਼ੈਰਿਫ ਟਿਮ ਪਾਊਂਡਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਘਟਨਾ ਅਟਲਾਂਟਾ ਤੋਂ 20 ਮੀਲ ਦੂਰ ਡੌਗਲਸਵਿਲੇ ਦੇ ਇਕ ਘਰ ਵਿਚ ਵਾਪਰੀ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀ ਲੜਕੇ ਕੋਲੋਂ ਗੰਨ ਖ਼ਰੀਦਣ ਆਏ ਸਨ ਪਰੰਤੂ ਉਹ ਗੰਨ ਖੋਹ ਕੇ ਭੱਜ ਗਏ ਜਿਸ ‘ਤੇ ਲੜਕੇ ਨੇ ਗੋਲੀ ਚਲਾ ਦਿੱਤੀ ਜੋ ਨੇੜੇ ਖੜੀ ਉਸ ਦੀ ਆਪਣੀ ਭੈਣ ਕਿਰਾ ਸਕਾਟ ਦੇ ਵੱਜ ਗਈ। ਜਿਸ ਦੀ ਮੌਕੇ ਉੱਪਰ ਹੀ ਮੌਤ ਹੋ ਗਈ।