‘ਗੰਗਾ ਆਰਥੋ ਕੇਅਰ ਹਸਪਤਾਲ’ ਚ ਹੰਗਾਮਾ: ਡਾਕਟਰ ਪਿਊਸ਼ ਸ਼ਰਮਾ ‘ਤੇ ਲੱਗੇ ਦੋਸ਼

0
70

ਜਲੰਧਰ (ਰਮੇਸ਼ ਗਾਬਾ) ਫੁੱਟਬਾਲ ਚੌਕ ਸਥਿਤ ਗੰਗਾ ਆਰਥੋ ਕੇਅਰ ਹਸਪਤਾਲ ‘ਚ ਮੰਗਲਵਾਰ ਦੁਪਹਿਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਰਿਵਾਰਕ ਮੈਂਬਰ ਨੇ ਡਾਕਟਰ ਪਿਊਸ਼ ਸ਼ਰਮਾ ‘ਤੇ ਆਪਣੀ ਮਾਸੂਮ ਬੱਚੀ ਦੀ ਟੁੱਟੀ ਹੋਈ ਉਂਗਲੀ ਨੂੰ ਜੋੜਨ ਦੇ ਬਹਾਨੇ ਗਲਤ ਆਪ੍ਰੇਸ਼ਨ ਕਰਨ ਦੇ ਸਨਸਨੀਖੇਜ਼ ਅਤੇ ਗੰਭੀਰ ਦੋਸ਼ ਲਾਏ।
ਇਸ ਦੌਰਾਨ ਪਿਤਾ ਨੇ ਦੱਸਿਆ ਕਿ ਉਹ ਲੜਕੀ ਦੀ ਟੁੱਟੀ ਹੋਈ ਉਂਗਲੀ ਨੂੰ ਜੋੜਨ ਲਈ ਇੱਥੇ ਆਏ ਸਨ, ਜਿੱਥੇ ਉਨ੍ਹਾਂ ਨੂੰ ਆਪ੍ਰੇਸ਼ਨ ਤੋਂ ਬਾਅਦ ਤਾਰ ਪਾਉਣ ਦੀ ਗੱਲ ਆਖੀ ਗਈ ਅਤੇ ਉਂਗਲੀ ਦੇ ਜੁੜ ਜਾਣ ਦਾ ਦਾਅਵਾ ਕੀਤਾ ਗਿਆ। ਪਰ ਜਦੋਂ 21 ਦਿਨਾਂ ਬਾਅਦ ਪੱਟੀ ਖੋਲ੍ਹੀ ਗਈ ਤਾਂ ਉਂਗਲੀ ਟੁੱਟ ਗਈ। ਜਿਸ ਦਾ ਡਾਕਟਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।ਇਸ ਸਬੰਧੀ ਜਦੋਂ ਮੀਡੀਆ ਮੌਕੇ ‘ਤੇ ਪਹੁੰਚਿਆ ਤਾਂ ਪਤਨੀ ਸੁਗੰਧਾ ਸ਼ਰਮਾ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ, ਉਥੇ ਹੀ ਇਕ ਅਖੌਤੀ ਛੋਟੂ ਭਈਆ ਆਗੂ ‘ਮੌਲਾ’ ਨੇ ਪੀੜਤ ਧਿਰ ਦੇ ਹੱਕ ‘ਚ  ਡਾਕਟਰ ਨਾਲ ਲੜਾਈ-ਝਗੜਾ ਕੀਤਾ।  ਇਸ ਸਾਰੇ ਮਾਮਲੇ ਵਿੱਚ  ਡਾਕਟਰ ਦੀ ਭੂਮਿਕਾ  ਗਲਤ ਸਾਹਮਣੇ ਆ ਰਹੀ ਹੈ ਕਿਉਂਕਿ ਉਸ ਵੱਲੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸਹੀ ਜਾਣਕਾਰੀ ਨਾ ਦੇ ਕੇ ਗੁੰਮਰਾਹ ਕੀਤਾ ਗਿਆ ਸੀ, ਉੱਥੇ ਹੀ ਉਕਤ ਛੋਟੂ ਭਈਆ ਦੇ ਆਗੂ ਮੌਲਾ ਦੀ ਭੂਮਿਕਾ ਵੀ ਕਾਫੀ ਜ਼ਿਆਦਾ ਦਿਖਾਈ ਦੇ ਰਹੀ ਹੈ।