ਗੁਆਂਢੀਆਂ ਦੀ ਢਾਈ ਸਾਲ ਦੀ ਬੱਚੀ ਨੂੰ ਕਤਲ ਕਰਨ ਵਾਲੀ ਔਰਤ ਗ੍ਰਿਫ਼ਤਾਰ

0
73

ਲੁਧਿਆਣਾ ,29 ਨਵੰਬਰ (TLT) -ਸਥਾਨਕ ਸ਼ਿਮਲਾਪੁਰੀ ਇਲਾਕੇ ਵਿਚ ਗੁਆਂਢੀ ਦੀ ਢਾਈ ਸਾਲ ਦੀ ਬੱਚੀ ਨੂੰ ਕਤਲ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਸ਼ਨਾਖਤ ਦਿਲ ਰੋਜ਼ ਪੁੱਤਰੀ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ । ਨਿੱਜੀ ਰੰਜਸ਼ ਨੂੰ ਲੈ ਕੇ ਹਰਪ੍ਰੀਤ ਦੇ ਗੁਆਂਢ ਵਿਚ ਰਹਿਣ ਵਾਲੀ ਔਰਤ ਨੀਲਮ ਨੇ ਬੱਚੀ ਨੂੰ ਕਤਲ ਕਰਨ ਉਪਰੰਤ ਖੇਤਾਂ ਵਿਚ ਦਬਾ ਦਿੱਤਾ । ਪੁਲਿਸ ਵਲੋਂ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।