ਤਹਿਸੀਲ ਕੰਪਲੈਕਸ ਨਕੋਦਰ ਦੇ ਅਹਾਤੇ ਵਿੱਚ ਖਾਲੀ ਪਏ ਬੂਥਾਂ ਦੀ ਨਿਲਾਮੀ 29 ਨਵੰਬਰ ਨੂੰ

0
42

ਜਲੰਧਰ (ਰਮੇਸ਼ ਗਾਬਾ) ਤਹਿਸੀਲ ਕੰਪਲੈਕਸ ਨਕੋਦਰ ਦੇ ਅਹਾਤੇ ਵਿੱਚ ਖਾਲੀ ਪਏ ਬੂਥਾਂ ਦੀ ਨਿਲਾਮੀ ਦੋ ਸਾਲਾਂ ਵਾਸਤੇ ਮਿਤੀ 1-12-2021 ਤੋਂ 30-11-2023 ਤੱਕ ਦੇ ਸਮੇਂ ਲਈ ਮਿਤੀ 29-11- 2021 ਨੂੰ ਦੁਪਹਿਰ 12 ਵਜੇ ਤਹਿਸੀਲਦਾਰ ਨਕੋਦਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।
ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਨਕੋਦਰ ਨੇ ਦੱਸਿਆ ਕਿ ਕਚਿਹਰੀ ਕੰਪਾਊਂਡ ਦੇ ਖਾਲੀ ਪਏ ਬੂਥਾਂ ਦੀ ਨਿਲਾਮੀ ਕਚਿਹਰੀ ਕੰਪਾਊਂਡ ਰੂਲਜ਼ 2003 ਮੁਤਾਬਕ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਬੋਲੀ ਸਬੰਧੀ ਆਮ ਚਾਹਵਾਨ ਵਿਅਕਤੀ ਆਪਣੀਆਂ ਦਰਖਾਸਤਾਂ ਮਿਤੀ 26-11-2021 ਤੱਕ ਆਪਣੇ ਆਈ.ਡੀ.ਪਰੂਫ਼ ਸਮੇਤ ਰੀਡਰ ਟੂ ਤਹਿਸੀਲਦਾਰ ਨਕੋਦਰ ਵਿਖੇ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬੂਥਾਂ ਦੀ ਡਿਟੇਲ ਅਤੇ ਬੋਲੀ ਦੀਆਂ ਸ਼ਰਤਾਂ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਇਸ ਦਫ਼ਤਰ ਅਤੇ ਤਹਿਸੀਲ ਦਫ਼ਤਰ ਨਕੋਦਰ ਦੇ ਨੋਟਿਸ ਬੋਰਡ ਤੋਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦਰਖਾਸਤ ਜਮ੍ਹਾ ਕਰਵਾਉਣ ਜਾਂ ਬੋਲੀ ਵਾਲੇ ਦਿਨ ਜਨਤਕ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਬੋਲੀ ਅਗਲੇ ਕੰਮ ਵਾਲੇ ਦਿਨ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਬਿਨਾਂ ਕੋਈ ਕਾਰਨ ਦੱਸੇ ਬੋਲੀ ਰੱਦ ਕੀਤੀ ਜਾ ਸਕਦੀ ਹੈ। ਬੋਲੀ ਸਬੰਧੀ ਕੋਈ ਕੋਰੀਜੰਡਮ/ਸੋਧ ਹੋਈ ਤਾਂ ਇਸ ਸਬੰਧੀ ਵੱਖਰੇ ਤੌਰ ‘ਤੇ ਇਸ਼ਤਿਹਾਰ ਨੋਟਿਸ ਬੋਰਡ ‘ਤੇ ਚਿਪਕਾ ਦਿੱਤਾ ਜਾਵੇਗਾ।