ਸੁਖਬੀਰ ਬਾਦਲ ਵੱਲੋਂ 2022 ਚੋਣਾਂ ਲਈ ਅਕਾਲੀ ਦਲ ਦੇ ਇਕ ਹੋਰ ਉਮੀਦਵਾਰ ਦਾ ਐਲਾਨ

0
81

ਚੰਡੀਗੜ੍ਹ (TLT) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਹੋਰ ਉਮੀਦਵਾਰ ਦਾ ਐਲਾਨ ਕੀਤਾ ਹੈ। ਬਾਦਲ ਨੇ ਆਰਡੀ ਸ਼ਰਮਾ ਨੂੰ ਲੁਧਿਆਣਾ ਉੱਤਰੀ ਸੀਟ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ। ਆਰ ਡੀ ਸ਼ਰਮਾ ਲੁਧਿਆਣਾ ਤੋਂ ਤਿੰਨ ਵਾਰ ਕੌਂਸਲਰ ਰਹੇ ਤੇ ਪਿਛਲੀ ਵਾਰ ਲੁਧਿਆਣਾ ਨਗਰ ਨਿਗਮ ਦੇ ਡਿਪਟੀ ਮੇਅਰ ਵੀ ਰਹੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਦੇ ਨਾਲ 2 ਸੀਟਾਂ ‘ਚ ਬਦਲਾਅ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਗ ਚੀਮਾ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਐੱਸਪੀ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੋ ਸੀਟਾਂ ‘ਤੇ ਆਪਸ ‘ਚ ਉਮੀਦਵਾਰਾਂ ਦੀ ਅਦਲਾ-ਬਦਲੀ ਕੀਤੀ ਹੈ। ਹੁਣ ਲੁਧਿਆਣਾ ਉੱਤਰੀ ਤੇ ਮੋਹਾਲੀ ਤੋਂ ਅਕਾਲੀ ਦਲ ਤੇ ਰਾਇਕੋਟ ਤੇ ਦੀਨਾਗਰ ਤੋਂ ਬੀਐੱਸਪੀ ਆਪਣੇ ਉਮੀਦਵਾਰ ਉਤਾਰੇਗੀ।