ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਚਾਰ ਵਿਅਕਤੀਆਂ ਖਿਲਾਫ਼ ਕੇਸ ਦਰਜ

0
54

ਬਠਿੰਡਾ (TLT) ਜ਼ਿਲ੍ਹੇ ਦੇ ਪਿੰਡ ਹਰਨਾਮ ਸਿੰਘ ਵਾਲਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੇ ਦੋ ਭਰਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਥਾਣਾ ਫੂਲ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਰਾਜੂ ਸਿੰਘ ਪੁੱਤਰ ਸੂਖ਼ਮ ਸਿੰਘ ਵਾਸੀ ਹਰਨਾਮ ਸਿੰਘ ਵਾਲਾ ਨੇ ਦੱਸਿਆ ਕਿ 21 ਨਵੰਬਰ 2021 ਨੂੰ ਸਿਕੰਦਰ ਸਿੰਘ ਤੇ ਮੋਤੀ ਸਿੰਘ ਪੁੱਤਰਾਨ ਬੂਟਾ ਸਿੰਘ, ਭੋਲੂ ਸਿੰਘ ਪੁੱਤਰ ਕਾਕਾ ਸਿੰਘ ਅਤੇ ਲੱਭੀ ਸਿੰਘ ਪੁੱਤਰ ਘੋਟੀ ਸਿੰਘ ਵਾਸੀਅਨ ਹਰਨਾਮ ਸਿੰਘ ਵਾਲਾ ਨੇ ਉਸ ਦੇ ਭਾਣਜੇ ਸੂਰਜ ਸਿੰਘ 21 ਸਾਲ ਪੁੱਤਰ ਜਗਤਾਰ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਕਾਰਨ ਸੂਰਜ ਸਿੰਘ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਨਸ਼ੇ ਕਰਨ ਦੇ ਆਦੀ ਹਨ ਅਤੇ ਉਸ ਦੇ ਭਾਣਜੇ ਨੂੰ ਵੀ ਨਸ਼ਿਆਂ ਉੱਪਰ ਲਾ ਦਿੱਤਾ ਗਿਆ। ਥਾਣਾ ਫੂਲ ਦੀ ਪੁਲੀਿਸ ਨੇ ਪੜਤਾਲ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਦਕਿ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।