ਸਾਵਧਾਨ ! ਪੰਜਾਬ ਦੇ ਸਬ-ਰਜਿਸਟਰਾਰ ਦਫ਼ਤਰਾਂ ‘ਚ ਪੂਰੇ 3 ਦਿਨ ਰਹੇਗੀ ਹੜਤਾਲ, ਨਹੀਂ ਹੋਣਗੀਆਂ ਰਜਿਸਟਰੀਆਂ

0
23

ਲੁਧਿਆਣਾ (TLT) ਜੇਕਰ ਅੱਜ ਤੁਸੀਂ ਸਬ ਰਜਿਸਟਰਾਰ ਦਫ਼ਤਰ ਜਾਂ ਤਹਿਸੀਲ ਦਫ਼ਤਰ ਜਾਣ ਬਾਰੇ ਸੋਚ ਰਹੇ ਹੋ ਤਾਂ ਆਪਣਾ ਪ੍ਰੋਗਰਾਮ ਰੱਦ ਕਰ ਦਿਓ। ਮਾਲ ਵਿਭਾਗ ਦੇ ਅਧਿਕਾਰੀ ਅੱਜ ਸਬ ਰਜਿਸਟਰਾਰ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਵਿੱਚ ਨਹੀਂ ਮਿਲਣਗੇ ਅਤੇ ਨਾ ਹੀ ਤੁਹਾਡਾ ਕੰਮ ਹੋਵੇਗਾ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨੇ ਸ਼ੁੱਕਰਵਾਰ ਤੱਕ ਪੰਜਾਬ ‘ਚ ਹੜਤਾਲ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਨੇ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੜਤਾਲ ਦੇ ਨੋਟਿਸ ਦਿੱਤੇ ਹਨ।

ਨਾਇਬ ਤਹਿਸੀਲਦਾਰ ਬੁੱਧਵਾਰ ਤੋਂ ਕਿਸੇ ਕਿਸਮ ਦੀ ਡਿਊਟੀ ਨਹੀਂ ਕਰਨਗੇ। ਯੂਨੀਅਨ ਨੇ ਦੋਸ਼ ਲਾਇਆ ਕਿ ਵਿਜੀਲੈਂਸ ਵੱਲੋਂ ਮਾਲ ਅਫਸਰਾਂ ਨੂੰ ਤੰਗ ਕੀਤਾ ਜਾਂਦਾ ਹੈ ਅਤੇ ਸਬ-ਰਜਿਸਟਰਾਰ ਦਫਤਰਾਂ ‘ਚ ਹਰ ਰੋਜ਼ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਵਿਰੋਧ ‘ਚ ਯੂਨੀਅਨ ਨੇ ਸ਼ੁੱਕਰਵਾਰ ਤੱਕ ਪੂਰੇ ਸੂਬੇ ‘ਚ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਤੋਂ ਬਾਅਦ ਹੜਤਾਲ ਨੂੰ ਅੱਗੇ ਵਧਾਉਣ ਜਾਂ ਬੰਦ ਕਰਨ ਬਾਰੇ ਫੈਸਲਾ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਲਿਆ ਜਾਵੇਗਾ।