CM ਚੰਨੀ ਦਾ ਵੱਡਾ ਐਲਾਨ, ਸਰਕਾਰ ਭਰੇਗੀ PU ਦਾ 150 ਕਰੋੜ ਦਾ ਕਰਜ਼ਾ

0
63

ਪਟਿਆਲਾ (TLT) ਆਪਣੇ ਤੈਅਸ਼ੁਦਾ ਪ੍ਰੋਗਰਾਮ ਤਹਿਤ ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Singh Badal) ਪੰਜਾਬੀ ਯੂਨੀਵਰਸਿਟੀ (Punjabi University) ਪਹੁੰਚੇ। ਇਸ ਦੌਰਾਨ ਉਨ੍ਹਾਂ ਵੱਡਾ ਐਲਾਨ ਕੀਤਾ। ਕਰਜ਼ ‘ਚ ਡੁੱਬੀ ਪੰਜਾਬੀ ਯੂਨੀਵਰਸਿਟੀ ਨੂੰ ਉਨ੍ਹਾਂ ਵੱਡੀ ਰਾਹਤ ਦਿੰਦਿਆਂ ਕਿਹਾ ਕਿਹਾ ਕਿ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ ਸਰਕਾਰ ਭਰੇਗੀ। ਇਸ ਤੋਂ ਇਲਾਵਾ ਹਰ ਮਹੀਨੇ 20 ਕਰੋੜ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਨਵਾਂ ਮਾਡਲ ਪੇਸ਼ ਕਰ‍ਾਂਗੇ। ਕੇਜਰੀਵਾਲ ਵੱਲੋਂ ਕੱਸੇ ‘ਨਕਲੀ ਕੇਜਰੀਵਾਲ’ ਦੇ ਤਨਜ਼ ਦਾ ਜਵਾਬ ਦਿੰਦਿਆਂ ਚੰਨੀ ਨੇ ਕਿਹਾ ਕਿ ਅਸੀਂ ਕਿਸੇ ਦੀ ਨਕਲ ਨਹੀਂ ਬਲਕਿ ਆਪਣੀ ਲੀਕ ‘ਤੇ ਕੰਮ ਕਰ ਰਹੇ ਹਾਂ।