ਮਨਪ੍ਰੀਤ ਸਿੰਘ ਬੱਬਰ ਏਆਈਸੀਸੀ ਸੋਸ਼ਲ ਮੀਡੀਆ ਡਿਪਾਰਟਮੈਂਟ ਦੇ ਜਰਨਲ ਸੈਕਟਰੀ ਨਿਯੁਕਤ

0
170

ਜਲੰਧਰ (ਰਮੇਸ਼ ਗਾਬਾ) ਏਆਈਸੀਸੀ ਸੋਸ਼ਲ ਮੀਡੀਆ ਡਿਪਾਰਟਮੈਂਟ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਮਨਪ੍ਰੀਤ ਸਿੰਘ ਬੱਬਰ ਨੂੰ ਜਰਨਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ| ਇਸ ਮੌਕੇ ਮਨਪ੍ਰੀਤ ਸਿੰਘ ਬੱਬਰ ਨੇ ਕਾਂਗਰਸ ਹਾਈ ਕਮਾਂਡ , ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ , ਡਾ. ਰਾਜ ਕੁਮਾਰ ਵੇਰਕਾ, ਮਹਿੰਦਰ ਸਿੰਘ ਕੇਪੀ, ਸਮਰਾਟ ਢੀਂਗਰਾ, ਸਮੁੱਚੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਅਤੇ ਮਨੋਜ ਕੁਮਾਰ ਅਗਰਵਾਲ ਦਾ ਧੰਨਵਾਦ ਕੀਤਾ| ਮਨਪ੍ਰੀਤ ਸਿੰਘ ਬੱਬਰ ਨੇ ਕਿਹਾ ਕਿ ਮੈਂ ਕਾਂਗਰਸ ਹਾਈ ਕਮਾਂਡ ਵਲੋਂ ਦਿੱਤੀ ਇਸ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਗਾਂ|