ਬ੍ਰਹਾਮਣ ਸਭਾ ਦੇ ਪ੍ਰਧਾਨ ਨਾਲ 5.20 ਲੱਖ ਦੀ ਠੱਗੀ, ਇਕ ਖਿਲਾਫ਼ ਕੇਸ ਦਰਜ

0
70

ਬਠਿੰਡਾ (TLT) ਥਾਣਾ ਨਥਾਣਾ ਦੀ ਪੁਲਿਸ ਨੇ ਗੱਡੀ ਵੇਚਣ ਦੇ ਨਾਂ ’ਤੇ ਬ੍ਰਹਾਮਣ ਸਭਾ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਨਾਲ 5 ਲੱਖ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ ਇਸ ਸਬੰਧੀ ਏਐਸਆਈ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਵਾਸੀ ਪਿੰਡ ਕਲਿਆਣ ਮੱਲਕਾ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ ਉਸ ਨੇ ਜਸ਼ਨਦੀਪ ਸਿੰਘ ਵਾਸੀ ਮਾਡਲ ਟਾਊਨ ਬਠਿੰਡਾ ਕੋਲੋਂ ਇਕ ਸਕਾਰਪੀਓ ਗੱਡੀ ਪੰਜ ਲੱਖ ਵੀਹ ਹਜ਼ਾਰ ’ਚ ਖਰੀਦੀ ਸੀ। ਪੀੜਤ ਵਿਅਕਤੀ ਨੇ ਦੱਸਿਆ ਕਿ ਕੁਝ ਸਮਾਂ ਬਾਅਦ ਜਸ਼ਨ ਦੇ ਬਹਾਨੇ ਨਾਲ ਉਸ ਤੋਂ ਗੱਡੀ ਲੈ ਗਿਆ ਤੇ ਬਾਅਦ ਵਿਚ ਨਾ ਤਾਂ ਗੱਡੀ ਵਾਪਸ ਕੀਤੀ ਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ। ਇਸ ਤਰ੍ਹਾਂ ਉਕਤ ਵਿਅਕਤੀ ਨੇ ਉਸ ਨਾਲ ਪੰਜ ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਪੜਤਾਲੀਆ ਅਧਿਕਾਰੀ ਨੇ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।