ਭਿੱਖੀਵਿੰਡ ‘ਚ ਸ਼ੱਕੀ ਹਲਾਤਾਂ ‘ਚ ਮਿਲੀ ਲਾਪਤਾ ਵਿਅਕਤੀ ਦੀ ਲਾਸ਼

0
28

ਭਿੱਖੀਵਿੰਡ (tlt) ਥਾਣਾ ਭਿੱਖੀਵਿੰਡ ਦੇ ਸਾਹਮਣੇ ਜੁੱਤੀਆਂ ਗੰਢਣ ਦਾ ਕੰਮ ਕਰਦੇ ਗੋਪੀ ਨਾਮ ਦੇ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਲਾਸ਼ ਮਿਲੀ ਹੈ। ਪਰਿਵਾਰ ਵਲੋਂ ਕਤਲ ਦਾ ਖਦਸ਼ਾ ਜਿਤਾਇਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਗੋਪੀ ਐਤਵਾਰ ਦੀ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਜਿਸ ਦੀ ਭਾਲ ਲਈ ਪਰਿਵਾਰ ਦੇਰ ਰਾਤ ਤਕ ਥਾਣੇ ਮੌਜੂਦ ਰਿਹਾ। ਅੱਜ ਸਵੇਰੇ ਗੋਪੀ ਦੀ ਲਾਸ਼ ਕਸਬੇ ‘ਚ ਹੀ ਜੱਜੀ ਨਾਮੀ ਵਿਅਕਤੀ ਦੀ ਦੁਕਾਨ ਅੱਗੇ ਮਿਲੀ। ਸ਼ੰਕਾ ਹੈ ਕਿ ਉਸਦਾ ਕਤਲ ਕਰਕੇ ਲਾਸ਼ ਇਥੇ ਸੁੱਟੀ ਗਈ ਹੈ।