ਯਮੁਨਾ ਨਦੀ ਨੂੰ ਗੰਦਾ ਹੋਣ ‘ਚ ਲੱਗੇ 70 ਸਾਲ, 2 ਦਿਨ ‘ਚ ਨਹੀਂ ਹੋ ਸਕਦੀ ਸਫ਼ਾਈ: ਕੇਜਰੀਵਾਲ

0
57

ਨਵੀਂ ਦਿੱਲੀ (TLT) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ, ਯਮੁਨਾ ਨਦੀ ਨੂੰ ਇੰਨਾ ਗੰਦਾ ਹੋਣ ‘ਚ 70 ਸਾਲ ਲੱਗੇ, 2 ਦਿਨ ‘ਚ ਹੀ ਸਫ਼ਾਈ ਨਹੀਂ ਹੋ ਸਕਦੀ। ਮੈਂ ਦਿੱਲੀ ਦੀਆਂ ਇਨ੍ਹਾਂ ਚੋਣਾਂ ‘ਚ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਗਲੀਆਂ ਚੋਣਾਂ ਤੱਕ ਇਸ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਅਸੀਂ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸਾਡੇ ਕੋਲ ਇਸ ‘ਤੇ 6 ਐਕਸ਼ਨ ਪੁਆਇੰਟ ਹਨ, ਮੈਂ ਵਿਅਕਤੀਗਤ ਰੂਪ ਨਾਲ ਇਸ ਦੀ ਨਿਗਰਾਨੀ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਛੇ ਸੂਤਰੀ ਕਾਰਜ ਯੋਜਨਾ ਲਾਗੂ ਕਰਾਂਗੇ, ਜਿਸ ਨੂੰ ਅਸੀਂ ਫ਼ਰਵਰੀ 2025 ਤੱਕ ਪੂਰਾ ਕਰਨ ਦੀ ਉਮੀਦ ਕਰ ਰਹੇ ਹਾਂ।