ਮੋਟਰਸਾਈਕਲਾਂ ਦੇ ਸ਼ੋਅ ਰੂਮ ਦੀ ਵਰਕਸ਼ਾਪ ‘ਚ ਲੱਗੀ ਭਿਆਨਕ ਅੱਗ

0
55

ਜੰਡਿਆਲਾ ਮੰਜਕੀ (tlt) ਕਸਬਾ ਜੰਡਿਆਲਾ ਮੰਜਕੀ ‘ਚ ਜੰਡਿਆਲਾ ਤੋਂ ਜਲੰਧਰ ਰੋਡ ‘ਤੇ ਮੋਟਰਸਾਈਕਲਾਂ ਦੇ ਸ਼ੋਅਰੂਮ ਦੀ ਵਰਕਸ਼ਾਪ ਵਿਚ ਰਾਤ ਸਮੇਂ ਅਚਾਨਕ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਪਗ ਸੱਤ ਵਜੇ ਕਿਸੇ ਵਿਅਕਤੀ ਨੇ ਫ਼ੋਨ ਕਰਕੇ ਡੀ ਐਸ ਮੋਟਰਜ਼ ਦੇ ਮਾਲਕ ਨੂੰ ਦੱਸਿਆ ਕਿ ਉਨ੍ਹਾਂ ਦੀ ਵਰਕਸ਼ਾਪ ਵਿਚ ਅੱਗ ਲੱਗੀ ਹੋਈ ਹੈ।

ਇਹ ਸੂਚਨਾ ਮਿਲਦੇ ਹੀ ਉਹ ਮੌਕੇ ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਪਰੰਤੂ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀ ਮਦਦ ਨਾਲ ਹੀ ਅੱਗ ਤੇ ਕਾਬੂ ਪਾਇਆ ਗਿਆ। ਪੁਲਿਸ ਚੌਕੀ ਜੰਡਿਆਲਾ ਮੰਜਕੀ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਇਸ ਘਟਨਾ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।