ਪੀ ਐਚ ਡੀ ਚੈਂਬਰ ਆਫ ਇੰਡਸਟਰੀ ਐਂਡ ਕਮਰਸ 2021 ਦਾ ਉਦਘਾਟਨ ਕਰਨਗੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ

0
48

ਅੰਮ੍ਰਿਤਸਰ (TLT) ਪੰਜਾਬ ਸਰਕਾਰ ਦੇ ਸਹਿਯੌਗ ਨਾਲ ਪੀ ਐਚ ਡੀ ਚੈਂਬਰ ਆਫ ਇੰਡਸਟਰੀ ਐਂਡ ਕਮਰਸ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਅੰਤਰ੍ਰਰਾਸ਼ਟਰੀ ਪੱਧਰ ਦਾ ਵਪਾਰਿਕ ਮੇਲਾ ਪਾਈਟੈਕਸ-2021 ਅਯੋਜਤ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋ ਮਿਤੀ 2  ਦਸੰਬਰ 2021 ਨੂੰ ਕੀਤਾ ਜਾ ਰਿਹਾ ਹੈ। ਇਸ ਮੇਲੇ ਨੂੰ ਸਫਲਤਾ ਪੂਰਵਕ ਅਯੋਜਤ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਸ੍ਰੀਮਤੀ ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਅਤੇ ਪੀ ਐਚ ਡੀ ਚੈਂਬਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿਚ ਹਾਜਰ ਵਿਭਾਗੀ ਮੁੱਖੀਆਂ ਨੂੰ ਮੇਲੇ ਦੀ ਸਫਲਤਾ ਲਈ ਪੀ ਐਚ ਡੀ ਚੈਂਬਰ ਨੂੰ ਲੋੜੀਂਦਾ ਸਹਿਯੋਗ ਦੇਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ । ਇਸ ਵਪਾਰਕ ਮੇਲੇ ਵਿਚ ਥਾਈਲੈਂਡ, ਈਜਿਪਟ, ਤੁਰਕੀ ਤੋਂ ਇਲਾਵਾਂ ਹੋਰ ਵੀ ਦੇਸ਼ ਭਾਗ ਲੈਣਗੇ ਅਤੇ ਆਪਣੇ ਦੇਸ਼ ਵਿਚ ਬਣੇ ਉਤਪਾਦਾਂ ਦਾ ਪ੍ਰਦਸ਼ਨ/ਵਿਕਰੀ ਕਰਨਗੇ ।

ਮੀਟਿੰਗ ਦੌਰਾਂਨ ਮਾਨਵਪ੍ਰੀਤ ਸਿੰਘ, ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਕਮ ਨੋਡਲ ਅਫਸਰ ਵੱਲੋ  ਪੰਜਾਬ ਦੇ ਸਮੂਹ ਵਾਸੀਆਂ ਅਤੇ ਵਪਾਰਕ ਅਦਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਪਾਰਕ ਮੇਲੇ ਵਿਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਉਦਯੋਗ ਅਤੇ ਵਪਾਰ ਨੂੰ ਪ੍ਰਫੁਲਤ ਕੀਤਾ ਜਾ ਸਕੇ । ਮੀਟਿੰਗ ਦੌਰਾਂਨ ਪੀ ਐਚ ਡੀ ਚੈਂਬਰ ਆਫ ਕਾਮਰਸ ਤੋਂ ਸ੍ਰੀ ਪ੍ਰਦੀਪ ਰਤਨ ਅਤੇ ਸ੍ਰੀਮਤੀ ਮਧੂ ਪਿਲਈ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋ ਭਾਗ ਲਿਆ ਗਿਆ ।