ਸਰਹਿੰਦ ਭਾਖੜਾ ਨਹਿਰ ਵਿਚੋਂ ਮਿਲਿਆ ਅਸਲਾ

0
85

ਫ਼ਤਹਿਗੜ੍ਹ ਸਾਹਿਬ (TLT) ਸਰਹਿੰਦ ਪਟਿਆਲਾ ਰੋਡ ‘ਤੇ ਸਥਿਤ ਭਾਖੜਾ ਨਹਿਰ ਵਿਚੋਂ ਗੋਤਾਖੋਰਾਂ ਵਲੋਂ ਨਹਿਰ ਵਿਚੋਂ ਲਾਸ਼ ਦੀ ਤਲਾਸ਼ ਕਰਨ ਦੌਰਾਨ ਹਥਿਆਰ ਅਤੇ ਰਾਕਟ ਲਾਂਚਰ ਨੂੰਮਾ ਬੰਬ ਮਿਲੇ ਹਨ ਜਿਸ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਇਸ ਸੰਬੰਧੀ ਗੋਤਾਖੋਰਾਂ ਦੀ ਟੀਮ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਨਹਿਰ ਵਿਚ ਲਾਸ਼ਾਂ ਕੱਢਣ ਦਾ ਹੈ ਤੇ ਜਦੋਂ ਉਹ ਨਹਿਰ ਵਿਚੋਂ ਲਾਸ਼ ਦੀ ਤਲਾਸ਼ ਕਰ ਰਹੇ ਸਨ ਤਾਂ ਗੋਤਾਖੋਰਾਂ ਨੂੰ ਇਹ ਹਥਿਆਰ ਦਿਖਾਈ ਦਿੱਤੇ ਜਿਸ ਦੀ ਇਤਲਾਹ ਉਨ੍ਹਾਂ ਦੇ ਵਲੋਂ ਪੁਲਿਸ ਨੂੰ ਦਿੱਤੀ ਗਈ |