ਤਰਨਤਾਰਨ ਰੋਡ ’ਤੇ ਕਾਰ ਪਾਰਕ ਕਰਨ ਦੇ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 15 ਲੋਕਾਂ ’ਤੇ ਕੇਸ ਦਰਜ

0
60

ਅੰਮ੍ਰਿਤਸਰ (TLT) ਬੀ ਡਿਵੀਜ਼ਨ ਥਾਣੇ ਅਧੀਨ ਪੈਂਦੇ ਤਰਨਤਾਰਨ ਰੋਡ ’ਤੇ ਸਥਿਤ ਗੰਦੇ ਨਾਲੇ ਕੋਲ ਕਾਰ ਲਾਉਣ ਨੂੰ ਲੈ ਕੇ ਹੋਏ ਵਿਵਾਦ ’ਚ ਦੋ ਪੱਖਾਂ ਵਿਚ ਗੋਲੀਆਂ ਚੱਲ ਪਈਆਂ। ਝਗਡ਼ੇ ਵਿਚ ਕਿਸੇ ਨੁਕਸਾਨ ਦੀ ਖਬਰ ਨਹੀਂ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁੰਰਤ ਘਟਨਾ ਬਾਰੇ ਪੁਲਿਸ ਦੇ ਕੰਟਰੋਲ ਰੂਮ ਜਾਣਕਾਰੀ ਦਿੱਤੀ। ਕੁਝ ਹੀ ਦੇਰ ਵਿਚ ਉਥੇ ਹੈਡ ਕਾਂਸਟੇਬਲ ਪਵਨ ਕੁਮਾਰ ਅਤੇ ਏਐਸਆਈ ਵਿੱਕਾ ਕੁਮਾਰ ਪਹੁੰਚ ਗਏ। ਜਾਂਚ ਤੋਂ ਬਾਅਦ ਪੁਲਿਸ ਨੇ ਗੋਲੀਆਂ ਚਲਾਉਣ ਦੇ ਦੋਸ਼ ਵਿਚ ਲਗਪਗ 15 ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।

ਸ਼ਿਕਾਇਤਕਰਤਾ ਹੈੱਡ ਕਾਂਸਟੇਬਲ ਪਵਨ ਕੁਮਾਰ ਦੇ ਬਿਆਨਾਂ ‘ਤੇ ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਜਸਰਾਜ ਸਿੰਘ, ਹਰਜੀਤ ਸਿੰਘ, ਪੀਟਰ, ਸੰਜੂ, ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ 6 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਦੂਜੇ ਪਾਸੇ ਬਾਬਾ ਦੀਪ ਸਿੰਘ ਕਲੋਨੀ ਵਾਸੀ ਸਾਹਿਲ ਪ੍ਰੀਤ ਸਿੰਘ, ਸਾਹਿਬ ਪ੍ਰੀਤ ਸਿੰਘ, ਗੰਗਾ, ਸਿਮਰ ਅਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮੁਲਜ਼ਮਾਂ ਵਿਚਕਾਰ ਕਾਰ ਪਾਰਕਿੰਗ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ। ਫਿਰ ਦੋਵੇਂ ਧਿਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਦੋਵੇਂ ਧਿਰਾਂ ਦੇ ਸਾਰੇ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਪੁਲਸ ਨੇ ਜਾਂਚ ਤੋਂ ਬਾਅਦ ਉਕਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੈ।