ਕਾਰ ਤੇ ਬਲੇਰੋ ਜੀਪ ਵਿਚਕਾਰ ਹੋਈ ਟੱਕਰ ‘ਚ ਤਿੰਨ ਜ਼ਖ਼ਮੀ

0
44

 

ਟਾਂਡਾ ਉੜਮੁੜ (TLT) ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਪਿੰਡ ਢਡਿਆਲਾ ਨੇੜੇ ਇਕ ਕਾਰ ਤੇ ਬਲੈਰੋ ਜੀਪ ਵਿਚਕਾਰ ਵਾਪਰੇ ਜਬਰਦਸਤ ਸੜਕ ਹਾਦਸੇ ‘ਚ ਬਲੇਰੋ ਜੀਪ ਚਾਲਕ ਸਮੇਤ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ‘ਤੇ ਨੈਸ਼ਨਲ ਹਾਈਵੇ ਪੁਲਿਸ ਵੱਲੋਂ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਉਹ ਜ਼ੇਰੇ ਇਲਾਜ ਹਨ। ਜ਼ਖ਼ਮੀਆਂ ਦੀ ਪਛਾਣ ਬਲੈਰੋ ਜੀਪ ਚਾਲਕ ਰਾਹੁਲ ਪੁੱਤਰ ਸਰੋਜ ਸਿੰਘ ਵਾਸੀ ਵਰੇਲੀ ਉਤਰ ਪ੍ਰਦੇਸ਼ ਤੇ ਬਬੀਤਾ ਪਤਨੀ ਹੁਸ਼ਿਆਰ ਰਾਣਾ ਤੇ ਗਾਈਤਰੀ ਪੁੱਤਰੀ ਹੁਸ਼ਿਆਰ ਰਾਣਾ ਵਾਸੀ ਸੰਜੋਵਾਲ ਮੁਕੇਰੀਆਂ ਵਜੋਂ ਹੋਈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰ ਰਾਣਾ ਆਪਣੀ ਪਤਨੀ ਤੇ ਲੜਕੀ ਸਮੇਤ ਆਪਣੀ ਹੌਂਡਾ ਏਮੇਜ ਕਾਰ ‘ਤੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਮੁਕੇਰੀਆਂ ਤੋਂ ਜਲੰਧਰ ਵੱਲ ਜਾ ਰਿਹਾ ਸੀ, ਜਦੋਂ ਉਹ ਟਾਂਡਾ ਉੜਮੁੜ ਦੇ ਪਿੰਡ ਢਡਿਆਲਾ ਨਜ਼ਦੀਕ ਪਹੁੰਚੇ ਤਾਂ ਤੇਜ਼ ਰਫਤਾਰ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੀ ਬਲੇਰੋ ਜੀਪ ਪਿੱਛੇ ਜਾ ਟਕਰਾਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੀ ਟੱਕਰ ਵੱਜਣ ਤੋਂ ਬਾਅਦ ਬਲੇਰੋ ਜੀਪ ਰੋਡ ਕਿਨਾਰੇ ਪਲਟ ਗਈ ਤੇ ਕਾਰ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਖੇਤਾਂ ‘ਚ ਜਾ ਡਿੱਗੀ। ਇਸ ਹਾਦਸੇ ‘ਚ ਬਲੇਰੋ ਜੀਪ ਚਾਲਕ ਸਮੇਤ ਕਾਰ ਸਵਾਰ ਬਬੀਤਾ ਤੇ ਉਸ ਦੀ ਲੜਕੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਣ ‘ਤੇ ਟਾਂਡਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।