ਟੀਪੂ ਸੁਲਤਾਨ ਦੇ ਸਿੰਘਾਸਨ ਦਾ ‘ਸੋਨੇ ਨਾਲ ਜੜਿਆ ਮੁਕੁਟ’ ਵੇਚ ਰਿਹੈ ਬ੍ਰਿਟੇਨ, 15 ਲੱਖ ਪਾਉਂਡ ਹੈ ਕੀਮਤ, ਦੇਸ਼ ਵਿਚ ਲੱਭ ਰਿਹੈ ਖਰੀਦਦਾਰ

0
101

UK Selling Goold Ornament of Tipu Sultan Throne : ਬ੍ਰਿਟੇਨ ਟੀਪੂ ਸੁਲਤਾਨ ਦੇ ਸੋਨੇ ਨਾਲ ਬਣੇ ਸਿੰਘਾਸਨ ਦਾ ਹਿੱਸਾ ਰਹੇ ਸੋਨੇ ਨਾਲ ਜੜੇ ਬਾਘ ਦੇ ਸਿਰ ਨੂੰ ਵੇਚਣ ਲਈ ਦੇਸ਼ ਦਾ ਕੋਈ ਖਰੀਦਦਾਰ ਲੱਭ ਰਿਹਾ ਹੈ। ਇਸੇ ਕਵਾਇਦ ‘ਚ ਇਸ ਨੂੰ ਅਸਥਾਈ ਰੂਪ ‘ਚ ਪਾਬੰਦੀਸ਼ੁਦਾ ਬਰਾਮਦ ਦੀ ਸੂਚੀ ‘ਚ ਰੱਖਿਆ ਗਿਆ ਹੈ। ਮੁਕੁਟ ਦੇ ਇਸ ਗਹਿਣੇ ਦੀ ਕੀਮਤ ਤਕਰੀਬ 15 ਲੱਖ ਪਾਉਂਡ ਹੈ ਤੇ ਬ੍ਰਿਟਿਸ਼ ਸਰਕਾਰ ਵੱਲੋਂ ਇਸ ਨੂੰ ਪਾਬੰਦੀਸ਼ੁਦਾ ਬਰਾਮਦ (Impose Export Ban) ਦੀ ਸੂਚੀ ਵਿਚ ਰੱਖਣ ਨਾਲ ਬ੍ਰਿਟੇਨ ਦੀ ਕਿਸੇ ਗੈਲਰੀ ਜਾਂ ਸੰਸਥਾ ਨੂੰ ਇਹ ਇਤਿਹਾਸਕ ਵਸਤੂ ਖਰੀਦਣ ਲਈ ਸਮਾਂ ਮਿਲ ਜਾਵੇਗਾ।

ਇਹ ਮੁਕੁਟ ਭਾਰਤ ‘ਚ18ਵੀਂ ਸਦੀ ‘ਚ ਮੈਸੂਰ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੇ ਸਿੰਘਾਸਨ ‘ਤੇ ਲੱਗੇ ਸੋਨੇ ਨਾਲ ਜੜੇ ਬਾਘ ਦੇ 8 ਸਿਰਾਂ ਵਿਚੋਂ ਇਕ ਹੈ। ਟੀਪੂ ਸੁਲਤਾਨ ਨੂੰ ‘ਮੈਸੂਰ ਦੇ ਸ਼ੇਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬ੍ਰਿਟੇਨ ਦੇ ਕਲਾ ਮੰਤਰੀ ਲਾਰਡ ਸਟੀਫਨ ਪਾਰਕਿੰਸਨ (Lord Stephen Parkinson) ਨੇ ਕਿਹਾ, ‘ਇਹ ਚਮਕਦਾਰ ਮੁਕੁਟ ਟੀਪੂ ਸੁਲਤਾਨ ਦੇ ਸ਼ਾਸਨ ਦੀ ਕਹਾਣੀ ਦਿਖਾਉਂਦਾ ਹੈ ਤੇ ਸਾਨੂੰ ਆਪਣੇ ਸ਼ਾਹੀ ਇਤਿਹਾਸ ਵਿਚ ਲੈ ਜਾਂਦਾ ਹੈ। ਮੈਨੂੰ ਉਮੀਦ ਹੈ ਕਿ ਬ੍ਰਿਟੇਨ ਦਾ ਕੋਈ ਖਰੀਦਦਾਰ ਅੱਗੇ ਆਵੇਗਾ ਤਾਂ ਜੋ ਅਸੀਂ ਭਾਰਤ ਨਾਲ ਆਪਣੇ ਸਾਂਝੇ ਇਤਿਹਾਸ ‘ਚ ਇਸ ਮਹੱਤਵਪੂਰਨ ਮਿਆਦ ਬਾਰੇ ਹੋਰ ਜ਼ਿਆਦਾ ਜਾਣ ਸਕੀਏ।’