ਸਹੋਤਾ ਫਾਊਂਡੇਸ਼ਨ ਨੇ ਬੂਟੇ ਲਾਉਣ ਦਾ ਚੁੱਕਿਆ ਬੀੜਾ

0
70
ਸਹੋਤਾ ਫਾਊਂਡੇਸ਼ਨ ਨੇ ਬੂਟੇ ਲਾਉਣ ਦਾ ਚੁੱਕਿਆ ਬੀੜਾ

ਸ਼ੇਰਪੁਰ TLT/ਸਹੋਤਾ ਲੋਕ ਭਲਾਈ ਫਾਊਂਡੇਸ਼ਨ ਪੰਜਾਬ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਪਰ ਫਲਦਾਰ ਅਤੇ ਸ਼ਾਨਦਾਰ ਬੂਟੇ ਲਗਾਉਣ ਦਾ ਬੀੜਾ ਚੁੱਕਿਆ ਹੈ। ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਸਹੋਤਾ ਨੇ ਪਿੰਡ ਈਨਾਬਾਜਵਾ, ਖੇੜੀ ਖੁਰਦ, ਹੇੜੀਕੇ, ਦੀਦਾਰਗੜ੍ਹ ਕਾਲਾਬੂਲਾ, ਮੂਲੋਵਾਲ ਆਦਿ ਪਿੰਡਾਂ ਵਿੱਚ ਬੂਟੇ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨਾਂ੍ਹ ਦੀ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਦਿਨੋਂ ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਬਣਾਉਣ ਲਈ ਹੁਣ ਤੱਕ ਹਜ਼ਾਰਾਂ ਬੂਟੇ ਲਗਾਉਣ ਦੇ ਨਾਲ ਨਾਲ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਧਾਰਮਿਕ ਸਮਾਗਮਾਂ ਸਮੇਂ ਲੋਕਾਂ ਨੂੰ ਬੂਟੇ ਵੰਡਣ ਦੇ ਲੰਗਰ ਵੀ ਲਗਾ ਰਹੀ ਹੈ। ਉਨਾਂ੍ਹ ਦੱਸਿਆ ਕਿ ਦਿਨੋਂ ਦਿਨ ਦਰੱਖ਼ਤਾਂ ਦੀ ਹੋਂਦ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਘਟ ਰਹੀ ਆਕਸੀਜਨ ਦਾ ਖਮਿਆਜ਼ਾ ਤਾਂ ਅਸੀਂ ਕੋਰੋਨਾ ਕਾਲ ਵਿਚ ਭੁਗਤ ਹੀ ਚੁੱਕੇ ਹਾਂ। ਇਸ ਲਈ ਸਾਨੂੰ ਪਾਣੀ ਅਤੇ ਰੁੱਖਾਂ ਦੀ ਸਾਂਭ ਸੰਭਾਲ ਲਈ ਢੁਕਵੇਂ ਯਤਨ ਜੁਟਾਉਣੇ ਪੈਣਗੇ । ਉਨਾਂ੍ਹ ਹੋਰਨਾਂ ਸੰਸਥਾਵਾਂ ਨੂੰ ਵੀ ਵੱਧ ਤੋਂ ਵੱਧ ਛਾਂਦਾਰ ਅਤੇ ਫਲਦਾਰ ਰੁੱਖ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਮਨਜੀਤ ਸਿੰਘ ਖੇੜੀ, ਚਮਕੌਰ ਸਿੰਘ ਖੇੜੀ, ਸੁਪਿੰਦਰ ਸਿੰਘ, ਰਘਵੀਰ ਸਿੰਘ ਸਿੱਧੂ, ਮੋਨੂੰ ਬਾਜਵਾ, ਸੁਦਾਗਰ ਦੀਨ ਖ਼ਾਨ, ਰਾਮਦਾਸ ਸਿੰਘ ਹੇੜੀਕੇ, ਸੁਖਪਾਲ ਸਿੰਘ, ਕੋਮਲਪ੍ਰਰੀਤ ਸਿੰਘ ਬਰਨਾਲਾ, ਐਡਵੋਕੇਟ ਸੰਦੀਪ ਕੌਰ, ਸੁਖਪ੍ਰਰੀਤ ਸਿੰਘ ਦੀਦਾਰਗੜ੍ਹ ਅਤੇ ਅਜੇ ਜਿੰਦਲ ਵੀ ਹਾਜ਼ਰ ਸਨ।