ਬਿਜਲੀ ਨਿਗਮ ਦੀ ਡਵੀਜਨ ਜਲਾਲਾਬਾਦ ਦੇ 2 ਕਿਲੋਵਾਟ ਲੋਡ ਤੱਕ ਦੇ 48651 ਬਿਜਲੀ ਉਪਭੋਗਤਾ ਦੇ ਬਕਾਏ ਹੋਣਗੇ ਮੁਆਫ

0
58

ਜਲਾਲਾਬਾਦ, ਫਾਜ਼ਿਲਕਾ (TLT) ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੇ ਹਿਤਾਂ ਲਈ ਲਏ ਗਏ ਇਤਿਹਾਸਕ ਫੈਸਲੇ ਕਾਫੀ ਕਾਰਗਰ ਸਿੱਧ ਹੋ ਰਹੇ ਹਨ ਉਹ ਭਾਵੇਂ ਬਿਜਲੀ ਦੇ ਬਿਲਾਂ ਦੇ ਬਕਾਏ ਮੁਆਫ ਕਰਨ ਦਾ ਹੋਵੇ ਜਾਂ ਪਾਣੀ ਤੇ ਸੀਵਰੇਜ਼ ਦੇ ਬਿਲਾਂ ਦੇ ਰੇਟਾਂ ਨੂੰ ਘਟਾਉਣ ਦਾ ਹੋਵੇ। ਇਹ ਜਾਣਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਕਿਲੋਵਾਟ ਮਨਜੂਰਸ਼ੁਦਾ ਲੋਡ ਤੱਕ ਦੇ ਖਪਤਕਾਰਾਂ ਦੇ ਬਿਲਾਂ ਦੇ ਬਕਾਏ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਦੀ ਡਵੀਜਨ ਜਲਾਲਾਬਾਦ ਦੇ 48651 ਬਿਜਲੀ ਉਪਭੋਗਤਾ ਇਸ ਸਕੀਮ ਅਧੀਨ ਲਾਹਾ ਹਾਸਲ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਜਲੀ ਨਿਗਮ ਦੀ ਡਵੀਜਨ ਜਲਾਲਾਬਾਦ ਅਧੀਨ 62 ਹਜ਼ਾਰ 268 ਉਪਭੋਗਤਾ 2 ਕਿਲੋਵਾਟ ਲੋਡ ਤੋਂ ਘੱਟ ਵਾਲੇ ਹਨ ਜਿਸ ਵਿਚੋਂ 48 ਹਜ਼ਾਰ 651 ਖਪਤਕਾਰ ਇਸ ਸਕੀਮ ਅਧੀਨ ਕਵਰ ਹੁੰਦੇ ਹਨ। ਉਨ੍ਹਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਾਲਾਬਾਦ ਸ਼ਹਿਰ ਦੇ 13 ਹਜ਼ਾਰ 155 ਉਪਭੋਗਤਾ, ਸਬ ਅਰਬਨ ਜਲਾਲਾਬਾਦ ਦੇ 5777, ਘੁਬਾਇਆ ਦੇ 6127, ਗੁਰਹਰਸਾਏ ਦੇ 13614 ਅਤੇ ਸਬ ਅਰਬਨ ਗੁਰਹਰਸਾਏ ਦੇ 9978 ਖਪਤਕਾਰਾਂ ਦੇ 2 ਕਿਲੋਵਾਟ ਮਨਜੁਰਸ਼ੁਦਾ ਲੋਡ ਤੱਕ ਦੇ ਉਪਭੋਗਤਾਵਾਂ ਦੇ ਇਸ ਸਕੀਮ ਅਧੀਨ ਬਕਾਏ ਮੁਆਫ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਬਕਾਏ ਬਿਲਾਂ ਕਰਕੇ ਜਿੰਨਾਂ ਖਪਤਕਾਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਹਨ ਵਿਤੀ ਨਿਯਮਾਂ ਅਨੁਸਾਰ ਉਨ੍ਹਾਂ ਦੇ ਕੁਨੈਕਸ਼ਨ ਵੀ ਜ਼ੋੜੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕਮਜੋਰ ਵਰਗ ਦੇ ਲੋਕ ਜ਼ੋ ਬਿਲਾਂ ਦੇ ਬਕਾਏ ਭਰ ਨਹੀਂ ਸਕਦੇ ਹਨ ਸਰਕਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਵਿਸ਼ੇਸ਼ ਉਦਮ ਕਦਮ ਚੁੱਕੇ ਜਾ ਰਹੇ ਹਨ ਅਤੇ ਬਕਾਏ ਮੁਆਫ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਸੇ ਤਰ੍ਹਾਂ ਦੇ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜ਼ੋ ਕਮਜ਼ੋਰ ਵਰਗਾਂ ਦਾ ਵੀ ਵਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੱਖ-ਵੱਖ ਵਿਭਾਗਾਂ ਵੱਲੋਂ ਵੀ ਅਨੇਕਾਂ ਸਕੀਮਾਂ ਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ 2 ਕਿਲੋਵਾਟ ਲੋਡ ਤੱਕ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਸ਼ਹਿਰ ਨਾਲ ਸਬੰਧਤ ਬਿਜਲੀ ਘਰ ਵਿਚ ਜਾ ਕੇ ਫਾਰਮ ਭਰਿਆ ਜਾਵੇ ਅਤੇ ਆਪਣਾ ਬਿਜਲੀ ਦਾ ਬਕਾਇਆ ਬਿਲ ਮੁਆਫ ਕਰਵਾਇਆ ਜਾਵੇ। ਇਸ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਯੋਜਨਾਵਾ ਦਾ ਲਾਹਾ ਵੀ ਹਾਸਲ ਕੀਤਾ ਜਾਵੇ।