ਅੰਗਹੀਣ PRTC ਮੁਲਾਜ਼ਮ ਚੜ੍ਹਿਆ ਪਾਣੀ ਵਾਲੀ ਟੈਂਕੀ ‘ਤੇ: ਰਾਜਾ ਵੜਿੰਗ ਨੇ 15 ਦਿਨਾਂ ਚ ਇਨਸਾਫ ਦੇਣ ਦਾ ਕੀਤਾ ਸੀ ਵਾਅਦਾ

0
60

ਬਰਨਾਲਾ (TLT) ਪੀਆਰਟੀਸੀ ਦਫ਼ਤਰ ਬਰਨਾਲਾ ‘ਚ ਬਣੀ ਪਾਣੀ ਵਾਲੀ ਟੈਂਕੀ ‘ਤੇ ਇਨਸਾਫ਼ ਲੈਣ ਲਈ ਅੰਗਹੀਣ ਪੀਆਰਟੀਸੀ ਮੁਲਾਜ਼ਮ ਬੁੱਧਵਾਰ ਦਿਨ ਚਡ਼੍ਹਦੇ ਹੀ ਚੜ੍ਹ ਗਿਆ। ਪੀਆਰਟੀਸੀ ਬੱਸ ਦੇ ਕੰਡਕਟਰ ਕੁਲਦੀਪ ਸਿੰਘ ਜੋ ਕਿਸੇ ਮਾਮਲੇ ਚ ਪੀਆਰਟੀਸੀ ਦੇ ਜਨਰਲ ਮੈਨੇਜਰ ਵੱਲੋਂ ਸਸਪੈਂਡ ਕੀਤੇ ਗਏ ਹਨ। ਉਨ੍ਹਾਂ ਆਪਣੀ ਬਹਾਲੀ ਲਈ 17 ਅਕਤੂਬਰ ਨੂੰ ਇਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰੀ ਸੀ ਜਿਸ ਨੂੰ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਕਸ਼ਨ ਲੈਂਦਿਆਂ ਬਰਨਾਲਾ ਬੱਸ ਸਟੈਂਡ ਦੀ ਜਾਂਚ ਦੌਰਾਨ ਕੁਨੈਕਟਰ ਨਾਲ ਮੁਲਾਕਾਤ ਕਰਕੇ ਉਸ ਨੂੰ ਇਨਸਾਫ ਦਿਵਾਉਣ ਲਈ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਜੀਐਮ ਬਰਨਾਲਾ ਨੂੰ ਹਦਾਇਤ ਜਾਰੀ ਕੀਤੀ ਸੀ, ਪਰ 20 ਦਿਨ ਲੰਘਣ ਉਪਰੰਤ ਵੀ ਵਿਭਾਗ ਵਲੋਂ ਇਨਸਾਫ਼ ਨਾ ਮਿਲਣ ਤੇ ਮੁਅੱਤਲ ਕੁਨੈਕਟਰ ਪਾਣੀ ਵਾਲੀ ਟੈਂਕੀ ਤੇ ਇਨਸਾਫ਼ ਲੈਣ ਲਈ ਚਡ਼੍ਹਿਆ ਹੈ।

ਪਾਣੀ ਵਾਲੀ ਟੈਂਕੀ ਤੇ ਇਨਸਾਫ਼ ਲੈਣ ਲਈ ਚਡ਼੍ਹੇ ਕੰਡਕਟਰ ਨੇ ਦੱਸਿਆ ਕਿ ਜੋ ਜਨਰਲ ਮੈਨੇਜਰ ਮਹਿੰਦਰਪਾਲ ਸਿੰਘ ਵੱਲੋਂ ਉਸ ਤੇ ਇਲਜ਼ਾਮ ਲਾ ਕੇ ਉਸ ਨੂੰ ਸਸਪੈਂਡ ਕੀਤਾ ਗਿਆ ਹੈ। ਉਹ ਦੋ ਟਿਕਟਾਂ ਕੱਟਣ ਵਾਲੀਆਂ ਮਸ਼ੀਨਾਂ ਦੀ ਚੋਰੀ ਦੇ ਲੱਗੇ ਇਲਜ਼ਾਮ ਤੇ ਉਨ੍ਹਾਂ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ 3,34,741 ਰੁਪਏ ਦਾ ਘਪਲਾ ਹੈ। ਜਿਸ ਦੀ ਜਾਂਚ ਕਰਨ ਦੀ ਬਜਾਏ ਉਸ ਨੂੰ ਸਸਪੈਂਡ ਕਰਕੇ ਇਸ ਨੂੰ ਛੁਪਾਇਆ ਜਾ ਰਿਹਾ ਹੈ। ਖ਼ੁਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਨੂੰ ਵੀ ਬਰਨਾਲਾ ਪੀਆਰਟੀਸੀ ਦੇ ਜਨਰਲ ਮੈਨੇਜਰ ਨਹੀਂ ਮੰਨ ਰਹੇ। ਜਿਸ ਕਰਕੇ ਉਹ ਇਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹਨ।

ਸਸਪੈਂਡ ਕੀਤੇ ਇਨਸਾਫ਼ ਲਈ ਟੈਂਕੀ ਤੇ ਚੜ੍ਹੇ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਡਿਊਟੀ ਦੌਰਾਨ ਰੋਪੜ ਵਿਖੇ ਹੋਏ ਹਾਦਸੇ ਚ ਹੀ ਆਪਣੀ ਲੱਤ ਗੁਆ ਚੁੱਕੇ ਹਨ। ਇਕ ਅੰਗਹੀਣ ਮੁਲਾਜ਼ਮ ਦੀ ਮੱਦਦ ਸਗੋਂ ਕਰਨ ਦੀ ਬਜਾਏ ਬਰਨਾਲਾ ਪੀਆਰਟੀਸੀ ਦੇ ਜਨਰਲ ਮੈਨੇਜਰ ਅਤੇ ਖੁਦ ਟਰਾਂਸਪੋਰਟ ਮੰਤਰੀ ਥਾਂ ਥਾਂ ਤੇ ਜਾ ਵੀਡੀਓ ਵਾਇਰਲ ਕਰਨ ਨਾਲੋਂ ਸਗੋਂ ਉਸ ਨੂੰ ਇਨਸਾਫ਼ ਦੇਣ ਤਾਂ ਚੰਗਾ ਹੋਵੇਗਾ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਖ਼ੁਦ ਇੱਕ ਲੱਤ ਨਾਲ ਔਖਾ ਹੋ ਕੇ ਇਨਸਾਫ ਲੈਣ ਲਈ ਪੀਆਰਟੀਸੀ ਬਰਨਾਲਾ ਡਿੱਪੂ ਦੇ ਅੰਦਰ ਬਣੀ ਪਾਣੀ ਵਾਲੀ ਟੈਂਕੀ ਤੇ ਅਣਮਿਥੇ ਸਮੇਂ ਲਈ ਚਡ਼੍ਹਿਆ ਹੈ। ਜੋ ਇਨਸਾਫ ਮਿਲਣ ਤੇ ਹੀ ਹੇਠਾਂ ਉਤਰੇਗਾ।