ਵਾਈਸ ਐਡਮਿਰਲ ਆਰ ਹਰੀ ਕੁਮਾਰ ਹੋਣਗੇ ਅਗਲੇ ਜਲ ਸੈਨਾ ਮੁਖੀ, 30 ਨਵੰਬਰ ਨੂੰ ਸੰਭਾਲਣਗੇ ਅਹੁਦਾ

0
33

ਨਵੀਂ ਦਿੱਲੀ (TLT) ਵਾਈਸ ਐਡਮਿਰਲ ਆਰ ਹਰੀ ਕੁਮਾਰ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ 30 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਵਾਈਸ ਐਡਮਿਰਲ ਕੁਮਾਰ ਮੌਜੂਦਾ ਸਮੇਂ ਪੱਛਮੀ ਜਲ ਸੈਨਾ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ ਹਨ। ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। 12 ਅਪੈ੍ਰਲ, 1962 ਨੂੰ ਜਨਮੇ ਵਾਈਸ ਐਡਮਿਰਲ ਕੁਮਾਰ ਇਕ ਜਨਵਰੀ, 1983 ਨੂੰ ਭਾਰਤੀ ਜਲ ਸੈਨਾ ਦੀ ਐਗਜ਼ੀਕਿਊਟਿਵ ਬ੍ਰਾਂਚ ’ਚ ਸ਼ਾਮਲ ਹੋਏ ਸਨ। 39 ਸਾਲ ਦੇ ਆਪਣੇ ਲੰਬੇ ਸੇਵਾਕਾਲ ’ਚ ਉਨ੍ਹਾਂ ਵੱਖ-ਵੱਖ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ।