ਜਿਲ੍ਹਾ ਜਲੰਧਰ ਹਾਕੀ ਚੈਂਪੀਅਨਸ਼ਿਪ 11 ਨਵੰਬਰ ਤੋਂ

0
75

ਜਲੰਧਰ (ਰਮੇਸ਼ ਗਾਬਾ) ਹਾਕੀ ਜਲੰਧਰ ਵਲੋਂ ਜਿਲ੍ਹਾ ਜਲੰਧਰ ਹਾਕੀ ਚੈਂਪੀਅਨਸ਼ਿਪ 11 ਅਤੇ 12 ਨਵੰਬਰ ਨੂੰ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਲੰਪੀਅਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਦੇ ਮੈਚ ਪੀਏਪੀ ਜਲੰਧਰ ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਜਦਕਿ ਲੜਕੀਆਂ ਦੇ ਵਰਗ ਦੇ ਮੈਚ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਖੇ ਕਰਵਾਏ ਜਾਣਗੇ। ਇਹ ਚੈਂਪੀਅਨਸ਼ਿਪ ਦੋ ਵਰਗਾਂ ਵਿੱਚ ਕਰਵਾਈ ਜਾਵੇਗੀ। ਇਕ ਵਰਗ ਵਿੱਚ ਅੰਡਰ 17 (1-1-2004 ਤੋਂ ਬਾਅਦ ਜਨਮੇ) ਖਿਡਾਰੀ ਅਤੇ ਦੂਜੇ ਵਰਗ ਵਿੱਚ 17 ਸਾਲ ਤੋਂ ਉਪਰ ਉਮਰ ਵਰਗ ਦੇ ਖਿਡਾਰੀ ਭਾਗ ਲੈਣਗੇ।ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀਆਂ ਲੜਕਿਆਂ ਦੀ ਟੀਮਾਂ ਦੀ ਐਂਟਰੀ ਹਾਕੀ ਕੋਚ ਅਵਤਾਰ ਸਿੰਘ ਪਿੰਕਾ (94173-67102) ਜਦਕਿ ਲੜਕੀਆਂ ਦੇ ਵਰਗ ਦੀ ਐਂਟਰੀ ਕੁਲਬੀਰ ਸਿੰਘ (98786-05419) ਨੂੰ ਮਿਤੀ 10/11/2021 ਸ਼ਾਮ 5 ਵਜੇ ਤੱਕ ਭੇਜਣੀਆਂ ਲਾਜ਼ਮੀ ਹਨ।