ਨਵਾਂਸ਼ਹਿਰ ਸੀਆਈਏ ਸਟਾਫ ਆਫਿਸ ‘ਚ ਜ਼ੋਰਦਾਰ ਧਮਾਕੇ ਨਾਲ ਹੜਕੰਪ, ਜਾਂਚ ਲਈ ਪੁਲਿਸ ਅਧਿਕਾਰੀਆਂ ਨੇ ਕੀਤੀ ਘੇਰਾਬੰਦੀ

0
86

ਨਵਾਂਸ਼ਹਿਰ (TLT) ਨਵਾਂਸ਼ਹਿਰ ਵਿਚ ਸੀਆਈਏ ਸਟਾਫ਼ ਦਫ਼ਤਰ ਵਿਚ ਐਤਵਾਰ ਅੱਧੀ ਰਾਤ ਨੂੰ ਹੋਏ ਧਮਾਕੇ ਕਾਰਨ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ। ਐਤਵਾਰ ਰਾਤ 12 ਵਜੇ ਮੁੱਖ ਸੜਕ ਦੇ ਨਾਲ ਲੱਗਦੀ ਕੰਧ ਦੇ ਅੰਦਰ ਕੋਈ ਚੀਜ਼ ਸੁੱਟੀ ਗਈ। ਉਹ ਅੰਦਰ ਪਏ ਵਾਟਰ ਕੂਲਰ ਦੇ ਕੋਲ ਡਿੱਗ ਗਈ ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਵਾਟਰ ਕੂਲਰ ਆਪਣੀ ਜਗ੍ਹਾ ਤੋਂ ਉਖੜ ਕੇ ਦੂਰ ਜਾ ਡਿੱਗਿਆ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀ ਸੀਆਈਏ ਸਟਾਫ਼ ਦੇ ਦਫ਼ਤਰ ਪੁੱਜੇ। ਅਜੇ ਤਕ ਪੁਲਿਸ ਕਿਸੇ ਠੋਸ ਨਤੀਜੇ ‘ਤੇ ਨਹੀਂ ਪਹੁੰਚ ਸਕੀ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ। ਇਸ ਨਾਲ ਹੀ ਪੁਲਿਸ ਦੀ ਫੋਰੈਂਸਿਕ ਟੀਮ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਪੀ ਮਨਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।