ਨਵਜੋਤ ਸਿੱਧੂ ਦਾ ਆਪਣੀ ਸਰਕਾਰ ’ਤੇ ਨਿਸ਼ਾਨਾ, ਕਿਹਾ-ਜਾਂ ਤਾਂ Compromising ਅਫ਼ਸਰ ਚੁਣੋ ਜਾਂ ਫਿਰ PPCC ਪ੍ਰਧਾਨ ਵਜੋਂ ਸਿੱਧੂ ਨੂੰ

0
75

ਚੰਡੀਗੜ੍ਹ (TLT) ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਨੀ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਵਿਰੋਧੀ ਧਿਰ ਦੇ ਨੇਤਾ ਸਿੱਧੂ ਚੰਨੀ ਸਰਕਾਰ ‘ਤੇ ਹਮਲੇ ਦੌਰਾਨ ਨਜ਼ਰ ਆਏ। ਏਜੀ ਅਤੇ ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਸਰਕਾਰ ਖਿਲਾਫ ਸਿੱਧੂ ਹਮਲਾਵਰ ਹਨ। ਉਨ੍ਹਾਂ ਕਿਹਾ ਕਿ ਚੰਨੀ ਨੇ ਅਜਿਹੇ ਲੋਕਾਂ ਨੂੰ ਏਜੀ ਅਤੇ ਡੀਜੀਪੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਫਿਰ ਆਪਣੀ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਹਾਈਕੋਰਟ ਨੇ ਰੱਦ ਕਰਦੇ ਹੋਏ ਨਵੀਂ ਸਿੱਟ ਗਠਨ ਕਰਕੇ ਛੇ ਮਹੀਨੇ ਵਿਚ ਜਾਂਚ ਕਰਨ ਦੇ ਹੁਕਮ ਦਿੱਤੇ ਸਨ ਪਰ ਹੁਣ ਛੇ ਮਹੀਨੇ ਬੀਤ ਜਾਣ ਤੋਂ ਬਾਅਦ ਰਿਪੋਰਟ ਤਿਆਰ ਨਹੀਂ ਹੋਈ।

ਨਵਜੋਤ ਸਿੱਧੂ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਬਲੈਕਲੈੰਟ ਬੇਲ (ਜ਼ਮਾਨਤ) ਮਿਲਣ ਤੋ ਬਾਅਦ ਸਰਕਾਰ ਨੇ ਜ਼ਮਾਨਤ ਰੱਦ ਕਰਵਾਉਣ ਲਈ SLP ਦਾਇਰ ਨਹੀਂ ਕੀਤੀ ਅਤੇ ਹੁਣ ਫੈਸਲਾ ਕਰਵਾਉਣ ਵਾਲੇ ਸੁਰੱਖਿਆ ਕਵਚ ਬਣ ਗਏ ਹਨ।

ਸਿੱਧੂ ਨੇ ਕਿਹਾ ਕਿ ਉਹ ਨਿੱਜੀ ਲੜਾਈ ਨਹੀਂ ਲੜ ਰਿਹਾ ਅਤੇ ਰਾਜਨੀਤੀ ਚ ਉਦੋਂ ਤੱਕ ਰਹਾਂਗਾ ਜਦੋਂ ਤੱਕ ਲੋਕਾਂ ਦ‍ਾ ਵਿਸ਼ਵਾਸ਼ ਨਹੀਂ ਟੁੱਟਣ ਦੇਵਾਂਗਾ।ਉਹਨਾਂ ਕਿਹਾ ਕਿ ਬੇਅਦਬੀ, ਕੋਟਕਪੁਰਾ ਗੋਲੀ ਕ‍ਾਂਡ ਮਾਮਲੇ ਵਿਚ ਜਿਹਨਾਂ ਨੇ ਵਿਸ਼ਵਾਸ਼ ਨਾਹੋਣ ਕਰਕੇ ਸਾਬਕਾ ਮੁੱਖ ਮੰਤਰੀ ਨੂੰ ਗੱਦੀ ਤੋ ਲਾਹ‍ਿਆ ਸੀ ਤਾਂ ਹੁਣ ਉਹਨਾਂ ਨੂੰ ਸਥਿਤੀ ਸਪਸ਼ਟ ਕਰਨੀ ਪਵੇਗੀ ਕਿ ਉਹ ਕਿੱਥੇ ਖੜੇ ਨੇ…. ਉਹਨਾਂ ਕਿਹਾ ਕਿ ਜਿਹੜੇ 40 ਵਿਧਾਇਕ ਸੁਮੇਧ ਸੈਣੀ ਦੇ ਘਰ ਡੰਡੇ ਮਾਰ ਕੇ ਆਉਣ ਦੀ ਗੱਲ ਕਰ ਰਹੇ ਸਨ ਹੁਣ ਉਹਨਾਂ ਨੂੰ ਬੋਲਣਾ ਚਾਹੀਦਾ ਹੈ।

ਸਿੱਧੂ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਭਾਵੇਂ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਵਾਪਸ ਲੈ ਲਿਆ ਹੈ ਪਰ ਉਹ ਉਦੋਂ ਹੀ ਜ਼ਿੰਮੇਵਾਰੀ ਨਿਭਾਉਣਗੇ ਜਦੋਂ ਏਜੀ ਅਤੇ ਡੀਜੀਪੀ ਦਾ ਮਸਲਾ ਹੱਲ ਹੋ ਜਾਵੇਗਾ। ਜਦੋਂ ਮੀਡੀਆ ਵਾਲਿਆਂ ਨੇ ਸਿੱਧੂ ਨੂੰ ਦੱਸਿਆ ਕਿ ਚੰਨੀ ਨੂੰ ਸੀਐਮ ਬਣਾਉਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਸੀ। ਇਸ ‘ਤੇ ਸਿੱਧੂ ਨੇ ਕਿਹਾ ਕਿ ਚੰਨੀ ਨੂੰ ਮੁੱਖ ਮੰਤਰੀ ਬਣਾਉਣ ‘ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।