ਅਗਲੇ ਸਾਲ 15 ਅਗਸਤ ਤਕ ਪਹੁੰਚ ਜਾਵੇਗਾ ਲੱਦਾਖ ਦੇ ਹਰ ਘਰ ’ਚ ਪਾਣੀ, ਭਾਰੀ ਬਰਫ ‘ਚ ਵੀ ਡਟੇ ਹੋਏ ਹਨ PHE ਮੁਲਾਜ਼ਮ

0
89

ਜੰਮੂ (tlt) ਬਰਫ਼ੀਲੇ ਰੇਗਿਸਤਾਨ ਲੱਦਾਖ ਦਾ ਕੋਈ ਘਰ ਬਿਨਾਂ ਪਾਣੀ ਨਾ ਰਹੇ, ਇਸ ਲਈ ਲੱਦਾਖ ਪ੍ਰਸ਼ਾਸਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਜਲ ਜੀਵਨ ਮਿਸ਼ਨ ਤਹਿਤ 15 ਅਗਸਤ ਤਕ ਪੂਰੇ ਲੱਦਾਖ ਦੇ ਹਰ ਘਰ ਵਿਚ ਪਾਣੀ ਪਹੁੰਚਾਉਣ ਦਾ ਟੀਚਾ ਹੈ।

ਲੱਦਾਖ ’ਚ ਇਸ ਸਮੇਂ ਸਿਰਫ਼ ਤੋਂ ਹੇਠਾਂ ਤਾਪਮਾਨ ਪਹੁੰਚ ਚੁੱਕਾ ਹੈ ਅਤੇ ਕਾਰਗਿਲ ਦੇ ਦ੍ਰਾਸ ਵਿਚ ਵੀ ਪੀਐੱਚਈ ਮੁਲਾਜ਼ਮ ਖ਼ੂਨ ਜਮਾ ਦੇਣ ਵਾਲੀ ਠੰਡ ਵਿਚ ਦੂਰ-ਦੁਰਾਡੇ ਦੇ ਇਸ ਇਲਾਕੇ ਵਿਚ ਪਾਣੀ ਵਾਲੀਆਂ ਪਾਈਪਾਂ ਵਿਛਾਉਣ ਵਿਚ ਲੱਗੇ ਹੋਏ ਹਨ। ਲੱਦਾਖ ਦੇ ਪ੍ਰਸ਼ਾਸਨਿਕ ਸਕੱਤਰ ਅਜੀਤ ਕੁਮਾਰ ਸਾਹੂ ਨੇ ਵੀ ਇਸ ਇਲਾਕੇ ਵਿਚ ਕੰਮ ਕਰ ਰਹੇ ਪੀਐੱਚਈ ਮੁਲਾਜ਼ਮਾਂ ਦਾ ਇਕ ਵੀਡੀਓ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਬਰਫ਼ ਨਾਲ ਲੱਦੇ ਪਹਾਡ਼ਾਂ ਅਤੇ ਰਸਤਿਆਂ ਵਿਚਾਲੇ ਪੀਐੱਚਈ ਮੁਲਾਜ਼ਮ ਪਾਣੀ ਦੇ ਵੱਡੇ-ਵੱਡੇ ਪਾਈਪਾਂ ਨੂੰ ਉਠਾ ਕੇ ਉਚਾਈ ’ਤੇ ਲੈ ਕੇ ਜਾ ਰਹੇ ਹਨ। ਲੱਦਾਖ ਦੇ ਇਨ੍ਹਾਂ ਮੁਸ਼ਕਲ ਇਲਕਿਆਂ ਵਿਚ ਪੀਐੱਚਈ ਹਾਈ ਡੈਂਸਿਟੀ ਪੋਲੀਥੀਨ ਦੇ ਪਾਈਪ ਲਗਾ ਰਿਹਾ ਹੈ। ਜਿੱਥੇ ਮਜ਼ਦੂਰਾਂ ਦਾ ਪਹੁੰਚਣਾ ਸੰਭਵ ਨਹੀਂ ਹੈ, ਉਥੇ ਪਾਈਪ ਤੇ ਹੋਰ ਸਾਮਾਨ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਲੇਹ ਦੇ ਕਈ ਇਲਾਕਿਆਂ ਵਿਚ ਤਾਪਮਾਨ ਮਾਈਨਸ 12 ਡਿਗਰੀ ਸੈਲਸੀਅਸ ਤਕ ਪਹੁੰਚ ਚੁੱਕਾ ਹੈ, ਪਰ ਉਥੇ ਵੀ ਹਰ ਘਰ ’ਚ ਜਲ ਯੋਜਨਾ ਤਹਿਤ ਜਾਰੀ ਕੰਮ ਰੁਕੇ ਨਹੀਂ ਹਨ।