ਪੰਜਾਬ ‘ਚ ਬਿਹਾਰ ਦੇ ਵਿਦਿਆਰਥੀਆਂ ਨੂੰ ਹੌਸਟਲ ਤੋਂ ਕੱਢਣ ਦਾ ਫ਼ੈਸਲਾ ਵਾਪਸ

0
83

ਜਲੰਧਰ (TLT) ਭਾਜਪਾ ਦੇ ਵਿਰੋਧ ਤੋਂ ਬਾਅਦ ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬਾਬਾ ਫ਼ਰੀਦ ਕਾਲਜ ਨੇ ਬਿਹਾਰ ਦੇ ਚਾਰਾਂ ਵਿਦਿਆਰਥੀਆਂ ਨੂੰ ਹੌਸਟਲ ਤੋਂ ਬਾਹਰ ਕੱਢਣ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਇਨ੍ਹਾਂ ਵਿਦਿਆਰਥੀਆਂ ‘ਤੇ ਕਥਿਤ ਤੌਰ ‘ਤੇ 24 ਅਕਤੂਬਰ ਨੂੰ ਭਾਰਤ ਖਿਲਾਫ਼ ਹੋਏ T20 ਵਿਸ਼ਵ ਕੱਪ ਮੈਚ ‘ਚ ਪਾਕਿਸਤਾਨ ਦੀ ਜਿੱਤ ‘ਤੇ ਕਸ਼ਮੀਰੀ ਵਿਦਿਆਰਥੀਆਂ ਨਾਲ ਝਗੜੇ ਤੋਂ ਬਾਅਦ ਕਾਰਵਾਈ ਕੀਤੀ ਸੀ। ਵਿਦਿਆਰਥੀਆਂ ‘ਤੇ ਹੌਸਟਲ ‘ਚ ਡਾਂਗਾਂ ਲੈ ਕੇ ਘੁੰਮਣ ਦਾ ਦੋਸ਼ ਲੱਗਿਆ ਸੀ। ਉੱਥੇ ਹੀ ਬਿਹਾਰ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਵਿਰੋਧ ਕਰਨ ‘ਤੇ ਉਨ੍ਹਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਹੌਸਟਲ ‘ਚ ਭੰਨਤੋੜ ਕੀਤੀ ਸੀ। ਕਾਲਜ ਪ੍ਰਸ਼ਾਸਨ ਨੇ ਕੁੱਟਮਾਰ ਤੇ ਤੋੜਭੰਨ ਕਰਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਖਿਲਾਫ਼ ਕਾਰਵਾਈ ਕਰਨ ਦੀ ਜਗ੍ਹਾ ਉਨ੍ਹਾਂ ਨੂੰ ਹੀ ਹੌਸਟਲ ਤੋਂ ਬਾਹਰ ਕੱਢਣ ਦਾ ਫ਼ੈਸਲਾ ਲੈ ਲਿਆ।