ਭਾਰਤ ‘ਚ ਪਿਆਜ਼ ਹੋਇਆ ਮਹਿੰਗਾ, ਵਪਾਰੀਆਂ ਨੇ ਅਫ਼ਗ਼ਾਨਿਸਤਾਨ ਤੋਂ ਮੰਗਵਾਉਣਾ ਕੀਤਾ ਸ਼ੁਰੂ

0
80

ਅਟਾਰੀ (TLT) ਦਾਲ – ਸਬਜ਼ੀ ਵਿਚ ਪਿਆਜ਼ ਦਾ ਤੜਕਾ ਨਾ ਲਗਾਇਆ ਜਾਵੇ ਤਾਂ ਸਬਜ਼ੀ ਅਧੂਰੀ ਰਹਿ ਜਾਂਦੀ ਹੈ। ਪਿਆਜ਼ ਜਿਨ੍ਹਾਂ ਮਰਜ਼ੀ ਮਹਿੰਗਾ ਹੋ ਜਾਵੇ ਭਾਰਤੀ ਇਸ ਨੂੰ ਸਬਜ਼ੀ ਦਾ ਸਵਾਦ ਵਧਾਉਣ ਲਈ ਵਰਤਦੇ ਹੀ ਹਨ। ਦੇਸ਼ ਵਾਸੀਆਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਵਪਾਰੀਆਂ ਨੇ ਵਿਦੇਸ਼ ‘ਚੋਂ ਪਿਆਜ਼ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਵਪਾਰੀਆਂ ਕਿਹਾ ਕਿ ਭਾਰਤ ‘ਚ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹਣ ਲੱਗ ਪਈਆਂ ਹਨ। ਜਿਸ ਕਾਰਨ ਅਫ਼ਗ਼ਾਨਿਸਤਾਨ ਤੋਂ ਪਿਆਜ਼ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਰਸਤੇ ਆਉਣ ਵਾਲੇ ਪਿਆਜ਼ ਦੇ ਰੋਜ਼ਾਨਾ 20 ਤੋਂ 25 ਟਰੱਕ ਆ ਜਾਂਦੇ ਹਨ।