ਫਾਰਮਾਸਿਊਟਲ ਕੰਪਨੀ ਦੇ ਸੀ. ਈ. ਓ. ਭਾਰਤੀ ਮੂਲ ਦੇ ਅਮਰੀਕੀ ਦੀ ਲੁੱਟਮਾਰ ਦੀ ਕੋਸ਼ਿਸ਼ ਦੌਰਾਨ ਹੱਤਿਆ

0
79

ਸੈਕਰਾਮੈਂਟੋ (TLT) ਭਾਰਤੀ ਮੂਲ ਦੇ ਅਮਰੀਕੀ ਰੰਗਾ ਅਰਾਵਾਪਾਲੀ ਜੋ ਇਕ ਫਾਰਮਾਸਿਊਟਲ ਕੰਪਨੀ ਦੇ ਸੀ. ਈ. ਓ. ਸਨ, ਦੀ ਲੁੱਟਮਾਰ ਦੌਰਾਨ ਲੁਟੇਰੇ ਨੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ 54 ਸਾਲਾ ਅਰਾਵਾਪਾਲੀ ਔਰੈਕਸ ਲੈਬਾਰਟਰੀ ਦੇ ਮੁਖੀ ਸਨ। ਉਸ ਨੇ ਪੈਨਸਿਲਵਾਨੀਆ ਵਿਚ ਇਕ ਕੋਸੀਨੋ ਤੋਂ 10000 ਡਾਲਰ ਜਿੱਤੇ ਸਨ। ਜਦੋਂ ਉਹ ਨਿਊ ਜਰਸੀ ਵਿਚ ਪਲੇਨਸਬੋਰੋ ਵਿਖੇ ਆਪਣੇ ਘਰ ਪੁੱਜਾ ਤਾਂ ਲੁਟੇਰੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਪਲੇਨਸਬੋਰੋ ਦੇ ਪੁਲਿਸ ਮੁਖੀ ਫਰੈਡ ਟਾਵੈਨਰ ਤੇ ਕਾਊਂਟੀ ਦੇ ਵਕੀਲ ਯੋਲਾਂਡਾ ਸਿਸਕੋਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਕਥਿਤ ਹਥਿਆਰੇ 27 ਸਾਲਾ ਜੇਕਈ ਰੀਡ ਜੌਹਨ ਨੇ ਅਰਾਵਾਪਾਲੀ ਦਾ ਉਸ ਦੇ ਘਰ ਤੱਕ ਪਿੱਛਾ ਕੀਤਾ। ਪੁਲਿਸ ਅਧਿਕਾਰੀਆਂ ਅਨੁਸਾਰ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਜਦੋਂ ਪੁਲਿਸ ਮੌਕੇ ਉੱਪਰ ਪੁੱਜੀ ਤਾਂ ਅਰਾਵਾਪਾਲੀ ਜ਼ਖ਼ਮੀ ਹਾਲਤ ਵਿਚ ਮਿਲਿਆ। ਉਸ ਦੇ ਗੋਲੀਆਂ ਦੇ ਕਈ ਜ਼ਖਮ ਸਨ। ਉਸ ਨੂੰ ਨਾਲ ਲੱਗਦੇ ਹਸਪਤਾਲ ਵਿਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।