ਰਾਸ਼ਟਰੀ ਸਿਹਤ ਮਿਸ਼ਨ ਦੇ ਕਾਮਿਆਂ ਵੱਲੋਂ ਦੂਸਰੇ ਦਿਨ ਵੀ ਭੁੱਖ ਹੜਤਾਲ ਜਾਰੀ

0
65

ਜਲੰਧਰ (ਰਮੇਸ਼ ਗਾਬਾ) ਰਾਸ਼ਟਰੀ ਸਿਹਤ ਮਿਸ਼ਨ ਦੇ ਕਾਮਿਆਂ ਵੱਲੋਂ ਰੈਗੁਲਰ ਅਤੇ ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਮੌਕੇ ਐਨ.ਐਚ.ਐਮ. ਦੀ ਭਰਾਤਰੀ ਜੱਥੇਬੰਦੀ ਵੱਲੋਂ ਕੀਤੀ ਜਾ ਰਹੀ ਰੈਲੀ ਵਿੱਚ ਐਨ.ਆਰ.ਐਚ.ਐਮ. ਇੰਪਲਾਇਜ ਐਸੋਸ਼ੀਏਸਨ ਪੰਜਾਬ ਵੱਲੋਂ ਲੜੀਵਾਰ ਭੁੱਖ ਹੜਤਾਲ ਵਿੱਚ ਸਾਮਿਲ ਹੋਏ ਕਰੀਬ 115 ਦੇ ਕਰੀਬ ਮੁਲਾਜਮਾਂ ਦੇ ਨਾਲ ਸਿਰਕਤ ਕੀਤੀ ਗਈ। ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਸਾਰੀ ਹੀ ਇਹ ਲੜੀਵਾਰ ਭੁੱਖ ਹੜਤਾਲ, ਧਰਨੇ ਅਤੇ ਹੋਰ ਸਰਕਾਰ ਦੇ ਖਿਲਾਫ ਰੋਸ ਵੱਜੋਂ ਗਤੀਵਿਧੀਆਂ ਉੱਦੋਂ ਤੱਕ ਚੱਲਦੀਆਂ ਰਹਿਣ ਗਈਆਂ, ਜਦੋਂ ਤੱਕ ਸਰਕਾਰ ਸਾਡੇ ਮੁਲਾਜਮਾਂ ਨੂੰ ਪੂਰੀਆਂ ਤਨਖਾਹਾ ਸਮੇਤ ਰੈਗੁਲਰ ਨਹੀਂ ਕਰ ਦਿੰਦੀ। ਉਹਨਾਂ ਕਿਹਾ ਕਿ ਜਿਹੜੀ ਐਨ.ਐਚ.ਐਮ. ਦੀ ਭਰਾਤਰੀ ਜੱਥੇਬੰਦੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਉਹ ਵੀ ਸਾਰੇ ਲੋਕਾਂ ਲਈ ਹੀ ਕੀਤੀ ਜਾ ਰਹੀ ਹੈ ਅਤੇ ਸਾਡਾ ਸਭ ਦਾ ਨੈਤਿਕ ਫਰਜ ਬਣਦਾ ਹੈ ਕਿ ਅਸ਼ੀ ਵੱਧ-ਚੜ ਕੇ ਇਸ ਰੈਲੀ ਵਿੱਚ ਵੀ ਸ਼ਮੂਲੀਅਤ ਕਰੀਏ। ਮੀਤ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਸਾਰੇ ਕਰਮਚਾਰੀ ਮੁਕੰਮਲ ਭਰਤੀ ਪ੍ਰਕਿਰਿਆ ਨਾਲ ਵਿਭਾਗ ਵਿੱਚ ਆਏ ਹਨ ਅਤੇ ਇਹੇ ਪੰਜਾਬ ਦੇ ਲੋਕਾਂ ਨੂੰ ਹੀ ਸੇਵਾਵਾਂ ਦੇ ਰਹੇ ਹਨ। ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਮੁਲਾਜਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਰਾਸ਼ਟਰੀ ਸਿਹਤ ਮਿਸ਼ਨ ਤੇ ਕਰਮਚਾਰੀਆਂ ਨੂੰ ਜਲਦੀ ਰੈਗੁਲਰ ਨਾ ਕੀਤਾ ਗਿਆ, ਤਾਂ ਇਸ ਦਾ ਨਤੀਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਨਾ ਪਵੇਗਾ। ਇਸ ਮੌਕ ਅਰੁਨ ਦੱਤ ਆਗੂ ਆਰ.ਐਨ.ਟੀ.ਸੀ.ਪੀ. ਨੇ ਕਿਹਾ ਕਿ ਸਾਡੀ ਇਹ ਲੜੀਵਾਰ ਭੁੱਖ ਹੜਤਾਲ ਰੈਗੁਲਰ ਹੋਣ ਤੱਕ ਜਾਰੀ ਰਹੇਗੀ, ਜੇਕਰ ਸਰਾਕਰ ਵੱਲੋਂ ਮੁੱਖ ਮੰਤਰੀ ਨਾਲ ਪੈਨਿਲ ਮੀਟਿੰਗ ਨਾ ਦਿੱਤੀ ਗਈ, ਤਾਂ ਸੰਘਰਸ਼ ਨੂੰ ਹੋ ਵੀ ਤੇਜ ਕੀਤਾ ਜਾਵੇਗਾ ਅਤੇ ਵਿਭਾਗ ਦਾ ਮੁਕੰਮਲ ਕੰਮ ਠੱਪ ਕਰ ਦਿੱਤਾ ਜਾਵੇਗਾ। ਜਿਸ ਦੀ ਜਿਮੇਵਾਰ ਸੂਬਾ ਸਰਾਕਰ ਹੋਵੇਗੀ। ਅੱਜ ਹਰਪਾਲ ਸਿੰਘ ਸੌਢੀ, ਰਮਨਪ੍ਰੀਤ ਕੌਰ, ਜਗਜੀਤ ਸਿੰਘ, ਜਸਕਰਨਵੀਰ ਕੌਰ ਅਤੇ ਜਸਨਜੀਤ ਸਿੰਘ ਵੱਲੋਂ ਲੜੀਵਾਰ ਭੁੱਖ ਹੜਤਾਲ ਕੀਤੀ ਗਈ