ਚਚੇਰੀ ਭੈਣ ਦਾ ਕਤਲ ਕਰਕੇ ਕੀਤਾ ਖੁਦਕੁਸ਼ੀ ਦਾ ਡਰਾਮਾ ਤੇ ਫੇਰ ਇਕ ਹੋਰ ਕਤਲ

0
71

ਪਟਿਆਲਾ (TLT) ਚਚੇਰੀ ਭੈਣ ਦਾ ਕਤਲ ਕਰਨ ਮਗਰੋੰ ਇਕ ਹੋਰ ਕਤਲ ਕਰਨ ਦੇ ਮਾਮਲੇ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਦੋ ਨੂੰ ਮੁਲਜਮ ਨੂੰ ਗਿਰਫਤਾਰ ਕੀਤਾ ਹੈ। ਮੁਲਜਮਾਂ ਦੀ ਪਛਾਣ ਗੁਰਿੰਦਰ ਸਿੰਘ ਵਾਸੀ ਬੋਲੜ ਕਲਾਂ ਤੇ ਮਨਜੀਤ ਕੋਰ ਵਾਸੀ ਪਟਿਆਲਾ ਨੂੰ ਗਿਰਫਤਾਰ ਕਰਕੇ 1 ਪਿਸਤੌਲ 32ਬੋਰ, 4 ਰੋੰਦ, ਦੋ ਮੈਗਜੀਨ, 4 ਪਿਸਤੌਲ, 16 ਰੋੰਦ ਬਰਾਮਦ ਕੀਤੇ ਹਨ।

ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਦੀ ਚਚੇਰੀ ਭੈਣ ਹਰਨੀਤ ਕੌਰ ਦੀ ਸਹਿਜਪਰੀਤ ਸਿੰਘ ਨਾਮ ਦੇ ਲੜ੍ਕੇ ਨਾਲ ਸਬੰਧ ਸਨ ਤੇ ਅਕਤੂਬਰ 2020 ਨੂੰ ਹਰਨੀਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁਰਿੰਦਰ ਨੇ ਖੁਦਕੁਸ਼ੀ ਦਾ ਡਰਾਮਾ ਕਰਦਿਆਂ ਆਪਣੇ ਆਪ ਨੂੰ ਮਰਿਆ ਸਾਬਤ ਕਰਕੇ ਲੁਕਦਾ ਰਿਹਾ। ਇਸ ਤੋਂ ਬਾਅਦ ਗੁਰਿੰਦਰ ਨੇ ਸਹਿਜਪਰੀਤ ਦੇ ਜੀਜੇ ਵਰਿੰਦਰ ਸਿੰਘ ਦਾ ਵੀ ਇਸੇ ਸਾਲ ਅਕਤੂਬਰ ਮਹੀਨੇ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਸੀਆਈਏ ਸਟਾਫ ਮੁਖੀ ਸ਼ਮਿੰਦਰ ਸਿੰਘ ਦੀ ਟੀਮ ਨੇ ਤਫਤੀਸ਼ ਕਰਦਿਆਂ ਦੋ ਅੰਨੇ ਕਤਲ ਸੁਲਝਾ ਲਏ ਹਨ।