ਕਮਰੇ ‘ਚ 18 ਸਾਲਾ ਧੀ ਨੇ ਫਾਹਾ ਲੈ ਕੇ ਦਿੱਤੀ ਜਾਨ, ਮਾਂ ਬਾਹਰ ਬੈਠੀ ਰਹੀ

0
84

ਲੁਧਿਆਣਾ (TLT) ਮਾਂ ਘਰ ਦੇ ਬਾਹਰ ਬੈਠੀ ਸੀ ਤੇ ਧੀ ਨੇ ਅੰਦਰ ਪੱਖੇ ਨਾਲ ਫਾਹਾ ਲਾ ਕੇ ਜਾਨ ਦੇ ਦਿੱਤੀ। ਮਾਂ ਅੰਦਰ ਗਈ ਤਾਂ ਵੇਖ ਕੇ ਰੋਣ ਲੱਗੀ। ਉਸ ਨੇ ਇਸ ਘਟਨਾ ਬਾਰੇ ਪਤੀ ਨੂੰ ਜਾਣਕਾਰੀ ਦਿੱਤੀ।

ਪੁਲਿਸ ਨੂੰ ਦਿੱਤੇ ਬਿਆਨ ਵਿਚ ਵਿਜੇਂਦਰ ਨੇ ਦੱਸਿਆ ਕਿ ਉਹ ਹੈਬੋਵਾਲ ਦੇ ਸੰਧੂ ਨਗਰ ਵਿਚ ਰਹਿੰਦਾ ਹੈ। ਉਸ ਦੀ ਧੀ 18 ਸਾਲਾਂ ਦੀ ਸੀ ਤੇ ਗਿਆਰ੍ਹਵੀਂ ਜਮਾਤ ਵਿਚ ਪੜ੍ਹਦੀ ਸੀ। ਉਸ ਨੇ ਦੱਸਿਆ ਕਿ ਉਹ ਬਾਹਰ ਕੰਮ ਗਏ ਹੋਏ ਸਨ ਤੇ ਘਰ ਵਿਚ ਮਾਂ-ਧੀ ਹੀ ਸਨ। ਉਨ੍ਹਾਂ ਦੀ ਪਤਨੀ ਨੇ ਦੱਸਿਆ ਹੈ ਕਿ ਉਹ ਬਾਹਰ ਇਕੱਲੀ ਬੈਠੀ ਸੀ ਤੇ ਅੰਦਰ ਮੌਜੂਦ ਧੀ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਬਿਆਨ ਦਰਜ ਕਰ ਲਏ ਹਨ ਤੇ ਦੇਹ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਪੋਸਟਮਾਰਟਮ ਕੀਤਾ ਜਾਵੇਗਾ।