ਪੰਜਾਬ ਸਰਕਾਰ ਨੇ ਕੀਤਾ ਸਨਅਤਕਾਰਾਂ ਲਈ ਤਿੰਨ ਵੱਡੀਆਂ ਰਿਆਇਤਾਂ ਦਾ ਐਲਾਨ

0
98

ਲੁਧਿਆਣਾ : ਪੰਜਾਬ ਦੀ ਸਨਅਤ ਦਾ ਦਿਲ ਮੰਨੇ ਜਾਂਦੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਸਰਕਟ ਹਾਊਸ ਵਿਖੇ ਪਹਿਲੀ ਵਾਰ ਹੋਈ ਕੈਬਨਿਟ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰ ਮਿਲਣੀ ਵਿਚ ਵਪਾਰੀਆਂ ਲਈ ਤਿੰਨ ਵੱਡੀਆਂ ਰਿਆਇਤਾਂ ਦਾ ਐਲਾਨ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ ਵਿਚ ਫੈਕਟਰੀਆਂ ਇਉਂ ਦਿੱਤੀ ਜਾਰੀ ਪੰਜ ਰੁਪਏ ਯੂਨਿਟ ਬਿਜਲੀ ਦੇ ਚਲਦੇ ਫਿਕਸ ਰੇਟਾਂ ਨਾਲ ਉਨ੍ਹਾਂ ਦੇ ਬਿੱਲ ਜ਼ਿਆਦਾ ਆਉਂਦੇ ਸਨ। ਜਿਨ੍ਹਾਂ ਤੋਂ ਰਾਹਤ ਦੇਣ ਲਈ ਅੱਜ ਕੈਬਨਿਟ ਨੇ ਸੰਗਤਾਂ ਦੇ ਬਿਜਲੀ ਦੇ ਫਿਕਸ ਚਾਰਜ ਵਿਚ 50 ਫ਼ੀਸਦੀ ਦੀ ਕਟੌਤੀ ਦਾ ਮਤਾ ਪਾਸ ਕੀਤਾ ਹੈ ਤੇ ਇੰਸਟੀਚਿਊਸ਼ਨਲ ਟੈਕਸ ਤੋਂ ਵੀ ਰਾਹਤ ਦਿੱਤੀ ਗਈ ਹੈ। ਇਸ ਦੇ ਨਾਲ ਹੀ ਫੈਕਟਰੀਆਂ ਤੇ ਲੱਗਦੇ ਸੀਐਲਯੂ ਨੂੰ ਵੀ ਮਾਫ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਫੈਕਟਰੀਆਂ ਬਣਾਉਣ ਲਈ ਉਸਦੇ ਸਾਹਮਣੇ ਛੇ ਕਰਮ (36 ਫੁੱਟ) ਦੇ ਰਸਤੇ ਦੀ ਸ਼ਰਤ ਸੀ ਜਿਸ ਨੂੰ ਅੱਜ ਕੈਬਨਿਟ ਮੀਟਿੰਗ ਵਿਚ ਚਾਰ ਕਰਮ (24 ਫੁੱਟ) ਕਰ ਦਿੱਤਾ ਗਿਆ ਹੈ ਜਦੋਂ ਕਿ ਜਿਸ ਜਗ੍ਹਾ ਫੈਕਟਰੀ ਲੱਗਣੀ ਹੈ ਉਸ ਦੇ ਸਾਹਮਣੇ 50 ਫੁੱਟ ਦਾ ਰਸਤਾ ਛੱਡਣਾ ਜ਼ਰੂਰੀ ਹੋਵੇਗਾ ਤਾਂ ਜੋ ਫੈਕਟਰੀਆਂ ਲੱਗਣ ਤੋਂ ਬਾਅਦ ਪੂਰਾ ਰਸਤਾ ਪੰਜਾਹ ਫੁੱਟ ਦਾ ਹੋ ਸਕੇ। ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਸਨਅਤੀ ਇਲਾਕੇ ਫੋਕਲ ਪੁਆਇੰਟ ਤੇ ਵਿਕਾਸ ਲਈ 147 ਕਰੋੜ ਰੁਪਏ ਦੀ ਜ਼ਰੂਰਤ ਸੀ ਜੋ ਅੱਜ ਸਰਕਾਰ ਵੱਲੋਂ ਰਿਲੀਜ਼ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਪੱਟੀ ਮੱਖੂ ਰੇਲਵੇ ਪੁਲ ਲਈ ਪੰਜਾਬ ਸਰਕਾਰ ਜ਼ਮੀਨ ਅਕਵਾਇਰ ਕਰਕੇ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੋਂ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਫੇਸ ਲੈੱਸ ਹੋਵੇਗਾ ਜਿੱਥੇ ਵਪਾਰੀਆਂ ਨੂੰ ਕਿਸੇ ਨੂੰ ਜਾ ਕੇ ਮਿਲਣ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਟੈਕਸ ਵਿਭਾਗ ਦਾ ਸਾਰਾ ਕੰਮ ਆਨਲਾਈਨ ਚੱਲੇਗਾ। ਟੈਕਸਾਂ ਨਾਲ ਸਬੰਧਤ ਬਕਾਇਆ 48 ਹਜ਼ਾਰ ਮਾਮਲਿਆਂ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਜਿਹੜੇ 40 ਹਜਾਰ ਮਾਮਲੇ 1 ਲੱਖ ਤੋਂ ਘੱਟ ਵਾਲੇ ਹਨ ਉਨ੍ਹਾਂ ਨੂੰ ਮੁਆਫ਼ ਕੀਤਾ ਜਾ ਰਿਹਾ ਹੈ ਤੇ ਬਾਕੀ ਰਹਿੰਦੇ 8 ਹਜ਼ਾਰ ਮਾਮਲਿਆਂ ਲਈ ਪੰਜਾਬ ਸਰਕਾਰ ਓਟੀਐਸ ਪਾਲਿਸੀ ਲਾਗੂ ਹੋਣ ਤੋਂ ਬਾਅਦ ਦੋ ਕਿਸ਼ਤਾਂ ਰਾਹੀਂ ਜਮ੍ਹਾਂ ਕਰਵਾ ਸਕਣਗੇ।