ਪਾਣੀ ਦੇ ਤੇਜ਼ ਵਹਾਅ ’ਚ ਫਸੀ ਮਾਂ-ਮਾਸੂਮ ਦੀ ਜਾਨ, ਵਣ ਵਿਭਾਗ ਨੇ ਅੰਜ਼ਾਮ ਦਿੱਤਾ ਅਜਿਹਾ ਖ਼ਤਰਨਾਕ ਆਪਰੇਸ਼ਨ

0
70

ਸਲੇਮ (TLT) ਮੁੱਤਲ ਝੀਲ ਅਤੇ ਫਾਲਸ ਸਲੇਮ ਜ਼ਿਲ੍ਹੇ ’ਚ ਅਤੂਰ ਨੇੜੇ ਕਲਵਾਰਯਨ ਹਿਲ ਰੇਂਜ ’ਚ ਸਥਿਤ ਹੈ। ਇਸਦਾ ਰੱਖ-ਰਖਾਅ ਵਣ ਵਿਭਾਗ ਦੁਆਰਾ ਸੈਲਾਨੀ ਸਥਲ ਦੇ ਰੂਪ ’ਚ ਕੀਤਾ ਜਾਂਦਾ ਹੈ। ਵਣ ਖੇਤਰ ’ਚ ਬੱਚਿਆਂ ਦੇ ਖੇਡਣ ਲਈ ਕਾਫੀ ਸਾਰੀਆਂ ਚੀਜ਼ਾਂ ਹਨ। ਇਥੇ ਕਿਸ਼ਤੀ ਦੀ ਸਵਾਰੀ ਹੈ, ਝਰਨੇ ’ਚ ਸੈਲਾਨੀ ਸਵੀਮਿੰਗ ਕਰ ਸਕਦੇ ਹਨ ਅਤੇ ਬੱਚਿਆਂ ਦੇ ਖੇਡਣ ਲਈ ਇਕ ਝੋਪੜੀ ਪਾਰਕ ਹੈ। ਸਥਾਨਕ ਕਾਰਨੀਵਲ ਅਤੂਰ, ਪੇਰੰਬਲੂਰ, ਸਲੇਮ ਅਤੇ ਵਿਲੁਪੁਰਮ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।

ਵਰਤਮਾਨ ’ਚ ਸਰਕਾਰ ਨੇ ਕਈ ਤਰ੍ਹਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਅਤੇ ਕੱਲ੍ਹ ਤੋਂ ਸੈਲਾਨੀਆਂ ਨੂੰ ਅਨਾਵਰੀ ਝਰਨੇ, ਮੁੱਤਲ ਝੀਲ ’ਤੇ ਜਾਣ ਦੀ ਆਗਿਆ ਦਿੱਤੀ ਗਈ। ਅਜਿਹੇ ’ਚ ਐਤਵਾਰ ਛੁੱਟੀ ਹੋਣ ਕਾਰਨ ਸਾਰੇ ਸੈਲਾਨੀ ਝਰਨੇ ’ਤੇ ਆ ਗਏ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਲਵਾਰਯਨ ਹਿਲ ਰੇਂਜ ਦੇ ਅਨਾਵਰੀ ਝਰਨੇ ’ਤੇ ਅਚਾਨਕ ਹੜ੍ਹ ਆਉਣ ਕਾਰਨ ਇਕ ਔਰਤ ਸਮੇਤ ਕੁਝ ਲੋਕ ਫਸ ਗਏ।

ਉਸ ਦੌਰਾਨ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ’ਚ ਇਕ ਔਰਤ ਆਪਣੇ ਛੋਟੇ ਜਿਹੇ ਬੱਚੇ ਨੂੰ ਸੰਭਾਲਦੀ ਹੈ ਅਤੇ ਉਸਦੇ ਸਾਹਮਣੇ ਪਾਣੀ ਦਾ ਤੇਜ਼ ਵਹਾਅ ਹੈ, ਜੋ ਕਿਸੇ ਵੀ ਸਮੇਂ ਕੋਈ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦਾ ਹੈ। ਹਾਲਾਂਕਿ, ਵਣ ਵਿਭਾਗ ਨੇ ਬੇਹੱਦ ਹੀ ਚੰਗੇ ਤਰੀਕੇ ਨਾਲ ਉਨ੍ਹਾਂ ਨੂੰ ਬਚਾ ਲਿਆ, ਪਰ ਇਹ ਆਪਰੇਸ਼ਨ ਕਾਫੀ ਖ਼ਤਰਨਾਕ ਰਿਹਾ। ਹਰ ਪਲ਼ ਜਾਨ ਅਟਕੀ ਹੋਈ ਸੀ।