ਤਿੰਨ ਲੁਟੇਰਿਆਂ ਨੇ ਮੋਟਰਸਾਈਕਲ ਸਵਾਰ ‘ਤੇ ਕੀਤਾ ਹਮਲਾ, ਬੈਗ ਸਮੇਤ ਦੋ ਮੋਬਾਇਲ ਫ਼ੋਨ ਖੋਹ ਕੇ ਹੋਏ ਫਰਾਰ, ਮਾਮਲਾ ਦਰਜ

0
75

ਜ਼ੀਰਾ (ਫਿਰੋਜ਼ਪੁਰ) (tlt) ਨਜ਼ਦੀਕੀ ਪੈਰਾਡਾਈਜ਼ ਸਕੂਲ ਮੱਖੂ ਰੋਡ ਜ਼ੀਰਾ ਵਿਖੇ ਤਿੰਨ ਲੁਟੇਰਿਆਂ ਵੱਲੋਂ ਇਕ ਮੋਟਰਸਾਈਕਲ ਸਵਾਰ ‘ਤੇ ਹਮਲਾ ਕਰਕੇ ਉਸ ਕੋਲੋਂ ਬੈਗ ਤੇ ਦੋ ਮੋਬਾਇਲ ਫ਼ੋਨ ਖੋਹ ਕੇ ਫਰਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ਼ 341, 379-ਬੀ, 323, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਿਅਸਤ ਅਲੀ ਪੁੱਤਰ ਲਿਆਕਤ ਅਲੀ ਵਾਸੀ ਕਲਗੀਧਰ ਨਗਰ ਫਿਰੋਜ਼ਪੁਰ ਰੋਡ ਜ਼ੀਰਾ ਨੇ ਦੱਸਿਆ ਕਿ ਮਿਤੀ 23 ਅਕਤੂਬਰ 2021 ਨੂੰ ਉਹ ਫਾਇਨਾਂਸ ਬੈਂਕ ਬਸਤੀ ਬਾਵਾ ਖੈਰ ਜਲੰਧਰ ਤੋਂ ਛੁੱਟੀ ਹੋਣ ਸਾਰ ਘਰ ਨੂੰ ਵਾਪਸ ਆ ਰਿਹਾ ਸੀ, ਜਦ ਉਹ ਨਿਊ ਪੈਰਾਡਾਈਜ਼ ਸਕੂਲ ਮੱਖੂ ਰੋਡ ਜ਼ੀਰਾ ਕੋਲ ਪਹੁੰਚਿਆਂ ਤਾਂ 3 ਅਣਪਛਾਤੇ ਵਿਅਕਤੀ ਜੋ ਤੇਜ਼ਧਾਰ ਹਥਿਆਰਾਂ ਸਮੇਤ ਮੋਟਰਸਾਈਕਲ ‘ਤੇ ਆਏ ਤੇ ਉਸ ‘ਤੇ ਹਮਲਾ ਕਰਕੇ, ਉਸ ਦੇ ਸੱਟਾਂ ਮਾਰ ਕੇ ਉਸ ਦਾ ਬੈਗ ਜਿਸ ਵਿਚ ਕੱਪੜੇ, ਇਕ ਮੋਬਾਇਲ ਫ਼ੋਨ ਮਾਰਕਾ ਸੈਮਸੰਗ ਬਿਨਾਂ ਸਿੰਮ ਕਾਰਡ ਤੇ ਇਕ ਐਪਲ ਦਾ ਆਈਫ਼ੋਨ 11 ਪਰੋ ਸੀ ਝਪੱਟਾ ਮਾਰ ਕੇ ਖੋਹ ਕੇ ਲੈ ਗਏ। ਰਿਅਸਤ ਅਲੀ ਨੇ ਦੱਸਿਆ ਕਿ ਉਸ ਦਾ ਇਲਾਜ ਜ਼ੀਰਾ ਦੇ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।